ਨੀਲਾਮ ਹੋਣਗੀਆਂ ਨੀਰਵ ਮੋਦੀ ਦੀ ਕਾਰਾਂ, ਸਵਾ ਦੋ ਲੱਖ ਤੋਂ ਲੈਕੇ ਸਵਾ ਕਰੋੜ ਹੈ ਕੀਮਤ

ਈਡੀ ਨੇ ਨੀਰਵ ਦੀ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ, ਜਮ੍ਹਾਂ ਪੂੰਜੀ ਅਤੇ ਲਗਜ਼ਰੀ ਕਾਰਾਂ ਨੂੰ ਜ਼ਬਤ ਕਰ ਦਿੱਤਾ ਸੀ। ਹੁਣ ਮੋਦੀ ਦੀ ਕਾਰਾਂ ਦੀ ਨਿਲਾਮੀ ਲਈ ਈਡੀ ਨੂੰ ਹਰੀ ਝੰਡੀ ਮਿਲ ਗਈ ਹੈ

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ 22 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ 14,000 ਕਰੋੜ ਰੁਪਏ ਦੇ ਘਪਲੇ ਦੇ ਮੁਲਜ਼ਮ ਨੀਰਵ ਮੋਦੀ ‘ਤੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਈਡੀ ਨੇ ਨੀਰਵ ਦੀ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ, ਜਮ੍ਹਾਂ ਪੂੰਜੀ ਅਤੇ ਲਗਜ਼ਰੀ ਕਾਰਾਂ ਨੂੰ ਜ਼ਬਤ ਕਰ ਦਿੱਤਾ ਸੀ। ਹੁਣ ਮੋਦੀ ਦੀ ਕਾਰਾਂ ਦੀ ਨਿਲਾਮੀ ਲਈ ਈਡੀ ਨੂੰ ਹਰੀ ਝੰਡੀ ਮਿਲ ਗਈ ਹੈ।

ਨੀਰਵ ਮੋਦੀ ਦੀ ਕਾਰਾਂ ਦੀ ਲਿਸਟ ‘ਚ 1.38 ਕਰੋੜ ਰੁਪਏ ਦੀ ਰੋਲਸ ਰੌਇਸ ਗੋਸ਼ਟ ਤੋਂ ਲੈ ਕੇ 2.38 ਲੱਖ ਰੁਪਏ ਤਕ ਦੀ ਹੌਂਡਾ ਕਾਰ ਸ਼ਾਮਲ ਹੈ। ਉਸ ਦੀ ਕੁੱਲ 13 ਕਾਰਾਂ ਦੀ ਨੀਲਾਮੀ ਜਨਤਕ ਪਲੇਟਫਾਰਮ ਰਾਹੀਂ ਕੀਤੀ ਜਾਵੇਗੀ। ਤੁਸੀਂ ਇਨ੍ਹਾਂ ਨੂੰ ਆਨਲਾਈਨ ਬੋਲੀ ਲਗਾ ਕੇ ਖਰੀਦ ਸਕਦੇ ਹੋ।