ਸਹੁਰਿਆਂ ਵੱਲੋਂ ਸਤਾਈਆਂ ਔਰਤਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਸਹੁਰੇ ਪਰਿਵਾਰ ਵਿੱਚੋਂ ਕੱਢ ਦਿੱਤੇ ਜਾਣ ਮਗਰੋਂ ਵੱਖ ਰਹਿ ਰਹੀ ਮਹਿਲਾ ਕਿਸੇ ਵੀ ਥਾਂ ਤੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਸਕਦੀ ਹੈ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਸਹੁਰੇ ਪਰਿਵਾਰ ਵਿੱਚੋਂ ਕੱਢ ਦਿੱਤੇ ਜਾਣ ਮਗਰੋਂ ਵੱਖ ਰਹਿ ਰਹੀ ਮਹਿਲਾ ਕਿਸੇ ਵੀ ਥਾਂ ਤੋਂ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਸਕਦੀ ਹੈ।

ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਧਿਕਾਰ ਖੇਤਰ ਦੇ ਸਬੰਧ ‘ਚ ਅਹਿਮ ਫੈਸਲਾ ਦਿੱਤਾ ਜਿੱਥੇ ਇੱਕ ਵਿਆਹੁਤਾ ਦਹੇਜ ਤੇ ਤਸ਼ੱਦਦ ਦੇ ਮਾਮਲੇ ‘ਚ ਵੱਖ ਰਹਿ ਰਹੀ ਔਰਤ ਆਪਣੇ ਪਤੀ ਤੇ ਸੁਹਰੇ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰਵਾ ਸਕਦੀ ਹੈ।