ਸਮਾਰਟਫ਼ੋਨ 'ਤੇ ਲੱਗਾ ਫੇਸ ਲੌਕ ਵਰਤ ਸੁੱਤੇ ਵਿਅਕਤੀ ਦੇ ਖਾਤੇ 'ਚੋਂ ਉਡਾਏ ਸਵਾ ਲੱਖ
ਸਮਾਰਟਫ਼ੋਨ ‘ਤੇ ਲੱਗਾ ਫੇਸ ਲੌਕ ਵਰਤ ਸੁੱਤੇ ਵਿਅਕਤੀ ਦੇ ਖਾਤੇ ‘ਚੋਂ ਉਡਾਏ ਸਵਾ ਲੱਖ

ਚੀਨ ਦੇ ਜੇਝੀਯਾਂਗ ਖੇਤਰ ਦੇ ਯੁਆਨ ਨਾਂਅ ਦੇ ਵਿਅਕਤੀ ਨੇ ਇਸ ਦੀ ਸ਼ਿਕਾਈਤ ਪੁਲਿਸ ਨੂੰ ਕੀਤੀ ਕੀ ਉਸ ਦੇ ਖਾਤੇ ‘ਚੋਂ 1800 ਡਾਲਰ ਚੋਰੀ ਹੋਏ ਹਨ ਤਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ

ਚੀਨ: ਮੋਬਾਇਲ ਬਣਾਉਨ ਵਾਲਿਆਂ ਕੰਪਨੀਆਂ ਫੇਸ ਲੌਕ ਨੂੰ ਜ਼ਿਆਦਾ ਸੁਰੱਖਿਅਤ ਦੱਸਦੀਆਂ ਹਨ। ਜਿਨ੍ਹਾਂ ਫੋਨਾਂ ‘ਚ ਇਹ ਫੀਚਰ ਹੁੰਦਾ ਹੈ ਉਨ੍ਹਾਂ ਦੀ ਕੀਮਤ ਵੀ ਆਮ ਫ਼ੋਨਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਪਰ ਹੁਣ ਇਹ ਟੈਕਨੋਲਜੀ ਵੀ ਫੂਲ ਪਰੂਫ ਨਹੀਂ ਹੈ। ਜੀ ਹਾਂ, ਅਜਿਹਾ ਹੀ ਮਾਮਲਾ ਚੀਨ ‘ਚ ਸਾਹਮਣੇ ਆਇਆ ਹੈ। ਇੱਥੇ ਸੁੱਤੇ ਪਏ ਇਸ ਵਿਅਕਤੀ ਦੇ ਚਿਹਰੇ ਦਾ ਇਤੇਮਾਲ ਕਰ ਕੇ 1800 ਡਾਲਰ (1.25 ਲੱਖ ਰੁਪਏ) ਦੀ ਚੋਰੀ ਕਰ ਲਈ ਗਈ।

ਜਦੋਂ ਚੀਨ ਦੇ ਜੇਝੀਯਾਂਗ ਖੇਤਰ ਦੇ ਯੁਆਨ ਨਾਂਅ ਦੇ ਵਿਅਕਤੀ ਨੇ ਇਸ ਦੀ ਸ਼ਿਕਾਈਤ ਪੁਲਿਸ ਨੂੰ ਕੀਤੀ ਕੀ ਉਸ ਦੇ ਖਾਤੇ ‘ਚੋਂ 1800 ਡਾਲਰ ਚੋਰੀ ਹੋਏ ਹਨ ਤਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ। ਜਾਂਚ ‘ਚ ਪਤਾ ਲੱਗਿਆ ਕੀ ਉਸ ਦੇ ਦੋਸਤਾਂ ਨੇ ਹੀ ਵੀ-ਚੈਟ ਐਪ ਨਾਲ ਫੇਸ਼ਿਅਲ ਰਿਕੋਗਨੇਸ਼ਨ ਦੀ ਵਰਤੋਂ ਕਰ ਪੈਸੇ ਟ੍ਰਾਂਸਫਰ ਕੀਤੇ ਹਨ।