ਸਟ੍ਰਾਬਰੀ ਬਨਾਨਾ ਮਿਨੀ ਪੈਨਕੇਕ

ਸਮੱਗਰੀ
– 150 ਗ੍ਰਾਮ ਮੈਦਾ
– ਦੋ ਚੱਮਚ ਬੇਕਿੰਗ ਪਾਊਡਰ
– ਦੋ ਚੱਮਚ ਚੀਨੀ ਪਾਊਡਰ
– ਅੱਧਾ ਚੱਮਚ ਨਮਕ
– 300 ਮਿਲੀਲੀਟਰ ਦੁੱਧ
– ਇੱਕ ਅੰਡਾ
– ਇੱਕ ਵੱਡਾ ਚੱਮਚ ਮੱਖਣ
– ਸਟ੍ਰਾਬਰੀ
– ਕੇਲੇ
– ਨਿਊਟੈਲਾ
– ਗਾਰਨਿਸ਼ਿੰਗ ਲਈ ਚੀਨੀ ਪਾਊਡਰ
– ਸਿਰਪ
ਬਣਾਉਣ ਦੀ ਵਿਧੀ
ਇੱਕ ਬੌਲ ਅਤੇ ਛਾਣਨੀ ਲਓ। ਛਾਣਨੀ ਨੂੰ ਬੌਲ ਦੇ ਉੱਪਰ ਰੱਖ ਕੇ ਇਸ ‘ਚ 150 ਗ੍ਰਾਮ ਮੈਦਾ, ਦੋ ਵੱਡੇ ਚੱਮਚ ਬੇਕਿੰਗ ਪਾਊਡਰ, ਚੀਨੀ ਅਤੇ ਨਮਕ ਪਾ ਕੇ ਛਾਣ ਲਓ। ਫ਼ਿਰ ਇੱਕ ਜਗ ਲਓ ਅਤੇ ਉਸ ‘ਚ 300 ਮਿਲੀਲੀਟਰ ਦੁੱਧ, ਅੰਡਾ ਅਤੇ ਮੱਖਣ ਪਾ ਕੇ ਫ਼ੈਂਟ ਲਓ। ਇਸ ਮਿਸ਼ਰਣ ਨੂੰ ਆਟੇ ‘ਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਹ ਗਾੜ੍ਹਾ ਬਣ ਜਾਵੇ।
ਇੱਕ ਪੈਨ ਲਓ ਅਤੇ ਇਸ ‘ਚ ਥੋੜ੍ਹਾ ਜਿਹਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਨਾਲ ਗਾੜ੍ਹਾ ਕਰ ਲਓ। ਪੈਨ ਵਿਚੋਂ ਕੱਢਣ ਤੋਂ ਬਾਅਦ ਇਸ ‘ਤੇ ਪੈਨਕੇਕਸ, ਸਟ੍ਰਾਬਰੀ, ਕੇਲੇ ਅਤੇ ਨਿਊਟੈਲਾ ਲਗਾਓ। ਇਸ ਨੂੰ ਸਟਿਕ ‘ਤੇ ਲਗਾਓ। ਇਸ ਨੂੰ ਚੀਨੀ ਪਾਊਡਰ ਅਤੇ ਸਿਰਪ ਨਾਲ ਗਾਰਨਿਸ਼ ਕਰੋ। ਤੁਹਾਡੀ ਡਿਸ਼ ਤਿਆਰ ਹੈ ਇਸ ਨੂੰ ਸਰਵ ਕਰੋ।