ਕਾਂਗਰਸ ਦਾ ਇੱਕ ਹੋਰ ਵੱਡਾ ਐਲਾਨ, ਵਿਦਿਆਰਥੀਆਂ ਦੇ ਕਰਜ਼ਿਆਂ 'ਤੇ ਵਿਆਜ਼ ਖਤਮ
ਕਾਂਗਰਸ ਦਾ ਇੱਕ ਹੋਰ ਵੱਡਾ ਐਲਾਨ, ਵਿਦਿਆਰਥੀਆਂ ਦੇ ਕਰਜ਼ਿਆਂ ‘ਤੇ ਵਿਆਜ਼ ਖਤਮ

ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ 31 ਮਾਰਚ, 2019 ਤੋਂ ਪਹਿਲਾਂ ਲਏ ਪੁਰਾਣੇ ਸਿੱਖਿਆ ਕਰਜ਼ਿਆਂ ਦੇ ਬਕਾਇਆਂ ਨੂੰ ਖ਼ਤਮ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਕਾਂਗਰਸ ਸਿੱਖਿਆ ਕਰਜ਼ਿਆਂ ਲਈ ਸਿੰਗਲ-ਵਿੰਡੋ ਪ੍ਰਬੰਧ ਲਿਆਉਣ ਦੇ ਨਾਲ ਅਜਿਹਾ ਕਾਨੂੰਨ ਬਣਾਏਗੀ ਜਿਸ ਵਿੱਚ ‘ਵਿਦਿਆਰਥੀ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸੂਚੀਬੰਦ’ ਕੀਤਾ ਜਾਵੇਗਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ 31 ਮਾਰਚ, 2019 ਤੋਂ ਪਹਿਲਾਂ ਲਏ ਪੁਰਾਣੇ ਸਿੱਖਿਆ ਕਰਜ਼ਿਆਂ ਦੇ ਬਕਾਇਆ ਵਿਆਜ਼ ਨੂੰ ਖ਼ਤਮ ਕਰੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਕਾਂਗਰਸ ਸਿੱਖਿਆ ਕਰਜ਼ਿਆਂ ਲਈ ਸਿੰਗਲ-ਵਿੰਡੋ ਪ੍ਰਬੰਧ ਲਿਆਉਣ ਦੇ ਨਾਲ ਅਜਿਹਾ ਕਾਨੂੰਨ ਬਣਾਏਗੀ ਜਿਸ ਵਿੱਚ ‘ਵਿਦਿਆਰਥੀ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸੂਚੀਬੰਦ’ ਕੀਤਾ ਜਾਵੇਗਾ।

कांग्रेस की सरकार, 31 मार्च 2019 तक के पुराने शिक्षा ऋण पर बकाया ब्याज को माफ़ कर देगी।साथ ही हम, शिक्षा ऋण के लिए एकल…

Posted by Rahul Gandhi on Sunday, April 7, 2019

ਇੱਕ ਫੇਸਬੁੱਕ ਪੋਸਟ ਵਿੱਚ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਨੂੰ ਯਕੀਨੀ ਬਣਾਏਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕਾਲਜ ਤੇ ਯੂਨੀਵਰਸਿਟੀਆਂ ਦੀ ਆਜ਼ਾਦੀ ਤੇ ਖੁ਼ਦਮੁਖਤਾਰੀ ਨੂੰ ਬਹਾਲ ਕਰਨ ਦੇ ਨਾਲ ਸਿੱਖਿਆ ਖੇਤਰ ਦੇ ਪਾਸਾਰ ਲਈ ਦੇਸ਼ ਦੇ ਪੱਛੜੇ ਇਲਾਕਿਆਂ ਵਿੱਚ ਨਵੀਆਂ ਸਰਕਾਰੀ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ।