ਹੁਣ ‘ਹਿੰਦੀ ਮੀਡੀਅਮ-2’ ‘ਚ ਕਰੀਨਾ ਪਾਏਗੀ ਖਾਕੀ
ਹੁਣ ‘ਹਿੰਦੀ ਮੀਡੀਅਮ-2’ ‘ਚ ਕਰੀਨਾ ਪਾਏਗੀ ਖਾਕੀ

ਮੁੰਬਈ: ਇਨ੍ਹੀਂ ਦਿਨੀਂ ਕਰੀਨਾ ਕਪੂਰ ਖ਼ਾਨ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਹੀ ਖ਼ਬਰਾਂ ਆ ਰਹੀਆਂ ਹਨ ਕਿ ਕਰੀਨਾ ਫ਼ਿਲਮ ‘ਹਿੰਦੀ ਮੀਡੀਅਮ-2’ ‘ਚ ਇਰਫਾਨ ਖ਼ਾਨ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਜਲਦੀ ਹੀ ਲੰਡਨ ‘ਚ ਸ਼ੁਰੂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਦਿਲਚਸਪ ਖ਼ਬਰ ਸਾਹਮਣੇ ਆਈ ਹੈ ਕਿ ਇਸ ਫ਼ਿਲਮ ‘ਚ ਬੇਬੋ ਦਾ ਕੈਮਿਓ ਰੋਲ ਹੋਵੇਗਾ। ਕਰੀਨਾ ਇਸ ਫ਼ਿਲਮ ‘ਚ ਵਰਦੀ ‘ਚ ਨਜ਼ਰ ਆਉਣ ਵਾਲੀ ਹੈ। ਉਸ ਦਾ ਕਿਰਦਾਰ ਮਸਤਮੌਲਾ ਪੁਲਿਸ ਅਫ਼ਸਰ ਦਾ ਹੋਵੇਗਾ। ਕਰੀਨਾ ਨੂੰ ਫ਼ਿਲਮ ਦੀ ਸਕ੍ਰਿਪਟ ਕਾਫੀ ਪਸੰਦ ਆਈ ਹੈ।