ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਹੋਵੇਗਾ ਹਾਈ ਬਲੱਡ ਪ੍ਰੈਸ਼ਰ
ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਹੋਵੇਗਾ ਹਾਈ ਬਲੱਡ ਪ੍ਰੈਸ਼ਰ

ਦੌੜ-ਭੱਜ ਭਰੀ ਜ਼ਿੰਦਗੀ ‘ਚ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਬੀਮਾਰੀ ਨੇ ਘੇਰ ਰੱਖਿਆ ਹੈ ਜਿਨ੍ਹਾਂ ‘ਚੋਂ ਇੱਕ ਹੈ ਹਾਈ ਬਲੱਡ ਪ੍ਰੈਸ਼ਰ। ਹਾਈ ਬਲੱਡ ਪ੍ਰੈਸ਼ਰ, ਜਿਸ ਨੂੰ ਹਾਈਪਰਟੈਂਸ਼ਨ ਵੀ ਕਹਿੰਦੇ ਹਨ, ਇੱਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸ਼ਰੀਰ ਦੇ ਬਲੱਡ ਵੈਸਲਜ਼ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਦਿਲ ਸੰਬੰਧੀ ਰੋਗ, ਕਿਡਨੀ ਦੀਆਂ ਪਰੇਸ਼ਾਨੀਆਂ, ਸਟ੍ਰੋਕ ਅਤੇ ਕਈ ਹੋਰ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਲਈ ਤੁਹਾਨੂੰ ਆਪਣੇ ਖਾਣੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਸੂਪਰਫ਼ੂਡਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੇ ਹਨ।
ਕੱਦੂ ਦੇ ਬੀਜ – ਪੋਸ਼ਕ ਤੱਤਾਂ ਨਾਲ ਭਰਪੂਰ ਕੱਦੂ ਦੇ ਬੀਜ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਤਨਾਅ ਨੂੰ ਘੱਟ ਕਰ ਕੇ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ।
ਚੁਕੰਦਰ – ਚੁਕੰਦਰ ਹਾਈ ਬਲੱਡ ਪ੍ਰੈਸ਼ਰ ਨੂੰ ਨੌਰਮਲ ਕਰਨ ਲਈ ਸਭ ਤੋਂ ਬਿਹਤਰ ਆਹਾਰ ਹੈ। ਇਸ ‘ਚ ਵਾਇਟਾਮਿਨ C, ਫ਼ਾਈਬਰ ਅਤੇ ਪੋਟੈਸ਼ੀਅਮ ਵਰਗੇ ਪੋਸ਼ਕ ਤਤ ਮੌਜੂਦ ਹੁੰਦੇ ਹਨ ਜੋ ਖ਼ੂਨ ਦੀਆਂ ਨਾੜੀਆਂ ਨੂੰ ਖੋਲ੍ਹ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਸਿਰਫ਼ ਚੁਕੰਦਰ ਖਾਣ ਨਾਲ ਹੀ ਨਹੀਂ ਸਗੋਂ ਇਸ ਦਾ ਜੂਸ ਪੀਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
ਪੋਟੈਸ਼ੀਅਮ ਵਾਲੇ ਆਹਾਰ – ਪੋਟੈਸ਼ੀਅਮ ਇੱਕ ਅਜਿਹਾ ਖਣਿਜ ਪਦਾਰਥ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਪੋਟੈਸ਼ੀਅਮ ਨਾਲ ਭਰਪੂਰ ਪਦਾਰਥ ਜਿਵੇਂ ਸੇਬ, ਮਟਰ, ਗਿਰੀਆਂ, ਪਾਲਕ, ਬੰਦਗੋਭੀ, ਹਰੀਆਂ ਸਬਜ਼ੀਆਂ, ਕੇਲਾ, ਪਪੀਤਾ ਅਤੇ ਖਜੂਰ ਆਦਿ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।
ਦਹੀਂ – ਦਹੀਂ ‘ਚ ਪ੍ਰੋਟੀਨ, ਕੈਲਸ਼ੀਅਮ, ਰਾਈਬੋਫ਼ਲੇਵਿਨ, ਵਾਟਿਾਮਿਨ B-6 ਅਤੇ ਵਾਟਿਾਮਿਨ B-12 ਕਾਫ਼ੀ ਮਾਤਰਾ ‘ਚ ਹੁੰਦੇ ਹਨ ਜੋ ਕਿ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਰੋਜ਼ ਇਸ ਨੂੰ ਖਾਣ ਨਾਲ ਮਾਸਪੇਸ਼ੀਆਂ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਮਿਲਦੀ ਹੈ।
ਸੌਗੀ – ਦਿਨ ‘ਚ ਤਿੰਨ ਵਾਰ ਮੁੱਠੀ ਇੱਕ ਸੌਗੀ ਖਾਣ ਨਾਲ ਵੀ ਹਾਈ ਬਲੱਡ ‘ਚ ਕਮੀ ਹੁੰਦੀ ਹੈ। ਜੇ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਆਪਣੀ ਰੈਗੂਲਰ ਡਾਈਟ ‘ਚ ਇਸ ਨੂੰ ਸ਼ਾਮਿਲ ਕਰੋ।
ਕੀਵੀ ਫ਼ਲ – ਇੱਕ ਕੀਵੀ ਫ਼ਲ ‘ਚ ਦੋ ਪ੍ਰਤੀਸ਼ਤ ਕੈਲਸ਼ੀਅਮ, ਸੱਤ ਪ੍ਰਤੀਸ਼ਤ ਮੈਗਨੀਜ਼ੀਅਮ ਅਤੇ ਨੌਂ ਪ੍ਰਤੀਸ਼ਤ ਪੋਟੈਸ਼ੀਅਮ ਹੁੰਦਾ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਪਾਲਕ – ਹਰੇ ਪੱਤੇਦਾਰ ਸਬਜ਼ੀਆਂ ‘ਚ ਲੋਅ ਕੈਲੋਰੀਜ਼ ਅਤੇ ਹਾਈ ਫ਼ਾਈਬਰ ਹੁੰਦਾ ਹੈ। ਪਾਲਕ ਤਾਂ ਕਈ ਤਰ੍ਹਾਂ ਦੇ ਨਿਊਟ੍ਰਿਐਂਟਸ ਦਾ ਭਰਪੂਰ ਮੇਲ ਹੈ। ਇਸ ਲਈ ਇਸ ‘ਚ ਮੌਜੂਦ ਯੌਗਿਕ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਓਟ ਮੀਲ – ਹਾਈ ਫ਼ਾਈਬਰ, ਲੋਅ ਫ਼ੈਟ ਅਤੇ ਸੋਡੀਅਮ ਨਾਲੇ ਭਰਪੂਰ ਓਟਮੀਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦੇ ਹਨ। ਇਸ ਨੂੰ ਰੋਜ਼ਾਨਾ ਨਾਸ਼ਤੇ ‘ਚ ਸ਼ਹਿਦ ਦੇ ਨਾਲ ਲੈਣਾ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ।
ਤਰਬੂਜ਼ – ਇਸ ‘ਚ ਮੌਜੂਦ ਐਮੀਨੋ ਐਸਿਡ ਸ਼ਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਗਰਮੀਆਂ ‘ਚ ਤਰਬੂਜ਼ ਦੀ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਸੌਂਫ਼ ਅਤੇ ਜ਼ੀਰਾ – ਵਧੇ ਹੋਏ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਇਹ ਸਭ ਤੋਂ ਚੰਗਾ ਉਪਾਅ ਹੈ। ਇਸ ਲਈ ਤੁਸੀਂ ਸੌਂਫ਼, ਜ਼ੀਰਾ, ਸ਼ੱਕਰ ਤਿੰਨਾਂ ਨੂੰ ਬਰਾਬਰ ਮਾਤਰਾ ‘ਚ ਲੈ ਕੇ ਇਸ ਦਾ ਪਾਊਡਰ ਬਣਾ ਲਓ। ਇਸ ਤੋਂ ਬਾਅਦ ਇੱਕ ਗਿਲਾਸ ਪਾਣੀ ‘ਚ ਇੱਕ ਚੱਮਚ ਮਿਸ਼ਰਣ ਘੋਲ ਕੇ ਸਵੇਰੇ ਸ਼ਾਮ ਪੀਓ। ਇਸ ਨਾਲ ਤੁਹਾਡਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਕੰਟਰੋਲ ‘ਚ ਆ ਜਾਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ – ਨਮਕ ਦੀ ਵਰਤੋਂ ਘੱਟ ਕਰੋ; ਜ਼ਿਆਦਾ ਤਨਾਅ ਨਾ ਲਓ; ਹਲਕੀ-ਫ਼ੁਲਕੀ ਕਸਰਤ ਕਰੋ; ਸ਼ਰਾਬ, ਸਿਗਰੇਟ ਦੀ ਵਰਤੋਂ ਨਾ ਕਰੋ; ਕੈਫ਼ੀਨ ਦੀ ਵਰਤੋਂ ਨਾ ਕਰੋ ਜਾਂ ਘੱਟ ਕਰੋ, ਆਦਿ।
ਕੰਬੋਜ ਆਯੁਵੈਦਿਕ ਦੀ ਡੱਬੀ