ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਆਸਮਾਨ ਤੋਂ ਰਹੇਗੀ ਅੱਤਵਾਦੀਆਂ ‘ਤੇ ਨਜ਼ਰ
ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਆਸਮਾਨ ਤੋਂ ਰਹੇਗੀ ਅੱਤਵਾਦੀਆਂ ‘ਤੇ ਨਜ਼ਰ

ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਇੱਕ ਹੋ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੋਮਵਾਰ ਸਵੇਰ ਇਸਰੋ ਨੇ ਐਮੀਸੈੱਟ ਸਮੇਤ 29 ਸੈਟੇਲਾਈਟਾਂ ਨੂੰ ਲੌਂਚ ਕੀਤਾ ਹੈ।

ਸੈਟੇਲਾਈਟ ਲੌਂਚਿੰਗ PSLV C-45 ਦੀ ਲੌਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ ਗਈ। 436 ਕਿਲੋ ਦਾ ਐਮੀਸੈੱਟ ਡਿਫੈਂਸ ਰਿਸਰਚ ਡੈਵੇਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਦੀ ਹੈ। ਇਸ ਨਾਲ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਨੂੰ 749 ਕਿਲੋਮੀਟਰ ਦੂਰ ਸਥਿਤ ਕਲਾਸ ‘ਚ ਸਥਾਪਤ ਕੀਤਾ ਗਿਆ ਹੈ।

ਐਮੀਸੈੱਟ ਨਾਲ 28 ਵਿਦੇਸ਼ੀ ਸੈਟੇਲਾਈਟਾਂ (ਅਮਰੀਕਾ ਦੇ 24, ਲਿਥੁਆਨਿਆ ਦੇ ਦੋ ਤੇ ਸਪੇਨ-ਸਵਿਟਜ਼ਰਲੈਂਡ ਦੇ ਇੱਕ-ਇੱਕ ਸੈਟੇਲਾਈਟ) ਨੂੰ 504 ਕਿਲੋਮੀਟਰ ਦੀ ਉਚਾਈ ‘ਤੇ PSLV C-45  ਨੇ ਕਾਮਯਾਬੀ ਨਾਲ ਸਥਾਪਿਤ ਕੀਤਾ ਹੈ। ਇਨ੍ਹਾਂ ਸਭ ਸੈਟੇਲਾਈਟਾਂ ਦਾ ਵਜ਼ਨ ਕਰੀਬ 220 ਕਿਲੋ ਗ੍ਰਾਮ ਹੈ।