ਸਿਆਸਤ 'ਚ ਐਂਟਰੀ ਤੋਂ ਦੋ ਦਿਨ ਮਗਰੋਂ ਹੀ ਉਰਮਿਲਾ ਨੂੰ ਮਿਲੀ ਟਿਕਟ
ਸਿਆਸਤ ‘ਚ ਐਂਟਰੀ ਤੋਂ ਦੋ ਦਿਨ ਮਗਰੋਂ ਹੀ ਉਰਮਿਲਾ ਨੂੰ ਮਿਲੀ ਟਿਕਟ

ਨਵੀਂ ਦਿੱਲੀ: ਦੋ ਦਿਨ ਪਹਿਲਾਂ ਹੀ ਬਾਲੀਵੁੱਡ ਐਕਟਰਸ ਉਰਮਿਲਾ ਮਾਤੌਂਡਕਰ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹੈ। ਹੁਣ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਐਲਾਨਿਆ ਗਿਆ ਹੈ। 2014 ਦੀ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸੰਜੇ ਨਿਰੁਪਮ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ ਨੇ ਇਸ ਸੀਟ ‘ਤੇ ਇਸ ਵਾਰ ਵੀ ਸਾਂਸਦ ਗੋਪਾਲ ਸ਼ੈਟੀ ਨੂੰ ਹੀ ਆਪਣਾ ਉਮੀਦਵਾਰ ਚੁਣਿਆ ਹੈ।ਉਰਮਿਲਾ ਨੇ 27 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਕਾਂਗਰਸ ‘ਚ ਸ਼ਾਮਲ ਹੋਈ ਸੀ। ਆਪਣੇ ਫ਼ਿਲਮੀ ਕਰੀਅਰ ‘ਚ ਉਰਮਿਲਾ ਨੇ ਕਈ ਜ਼ਬਰਦਸਤ ਫ਼ਿਲਮਾਂ ਕੀਤੀਆਂ ਹਨ। ਹੁਣ ਦੇਖਦੇ ਹਾਂ ਕੀ ਰਾਜਨੀਤੀ ‘ਚ ਉਨ੍ਹਾਂ ਦਾ ਕਰੀਅਰ ਕਿੰਨਾ ਕਾਮਯਾਬ ਰਹਿੰਦਾ ਹੈ।