ਅਖਿਲੇਸ਼ ਨੇ ਮੋਦੀ ਨੂੰ ਸਮਝਾਇਆ 'ਸ਼ਰਾਬ' ਤੇ 'ਸਰਾਬ' ਦਾ ਫਰਕ
ਅਖਿਲੇਸ਼ ਨੇ ਮੋਦੀ ਨੂੰ ਸਮਝਾਇਆ ‘ਸ਼ਰਾਬ’ ਤੇ ‘ਸਰਾਬ’ ਦਾ ਫਰਕ

ਲਖਨਊ: ਮੇਰਠ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਪਾ, ਰਾਲੋਦ ਤੇ ਬਸਪਾ ਗਠਜੋੜ ਨੂੰ ‘ਸਰਾਬ’ ਦੱਸਣ ‘ਤੇ ਸਪਾ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਮਾਇਆਵਤੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਹੜੇ ਲੋਕ ਨਫ਼ਰਤ ਦੇ ਨਸ਼ੇ ਨੂੰ ਬੜ੍ਹਾਵਾ ਦਿੰਦੇ ਹਨ, ਉਹ ‘ਸਰਾਬ’ ਤੇ ‘ਸ਼ਰਾਬ’ ਦਾ ਫ਼ਰਕ ਨਹੀਂ ਜਾਣਦੇ।

ਦੂਜੇ ਪਾਸੇ ਮਾਇਆਵਤੀ ਨੇ ਕਿਹਾ ਕਿ ਵਿਅਕਤੀਗਤ, ਜਾਤੀਗਤ ਤੇ ਸੰਪਰਦਾਇਕ ਨਫ਼ਰਤ ਦੀ ਸਿਆਸਤ ਕਰਨਾ ਬੀਜੇਪੀ ਕੰਪਨੀ ਦੀ ਸ਼ੋਭਾ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਸੱਤਾ ਦੀ ਦੁਰਵਰਤੋਂ ਕਰਦੀ ਰਹੀ ਹੈ।

ਇੱਕ ਹੋਰ ਟਵੀਟ ਕਰਕੇ ਮਾਇਆਵਤੀ ਨੇ ਕਿਹਾ ਕਿ ਪੀਐਮ ਮੋਦੀ ਨੇ ਮੇਰਠ ਤੋਂ ਲੋਕ ਸਭਾ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ ਉਹ ਆਪਣਾ ਹਿਸਾਬ ਦੇਣਗੇ। ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆ ਕੇ ਗਰੀਬਾਂ ਨੂੰ 15 ਤੋਂ 20 ਲੱਖ ਰੁਪਏ ਦੇਣ ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਰਗੇ ਹੋਰ ਮੁੱਦਿਆਂ ਦਾ ਹਿਸਾਬ-ਕਿਤਾਬ ਦਿੱਤੇ ਬਗੈਰ ਹੀ ਮੈਦਾਨ ਛੱਡ ਗਏ। ਉਨ੍ਹਾਂ ਕਿਹਾ ਕਿ ਕੀ ਚੌਕੀਦਾਰ ਇਮਾਨਦਾਰ ਹੈ।

ਦੱਸ ਦੇਈਏ ਕਿ ਮੇਰਠ ਵਿੱਚ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਸੀ ਕਿ ਸਪਾ ਦੇ ‘ਸ’, ਰਾਲੋਦ ਦੇ ‘ਰਾ’ ਤੇ ਬਸਪਾ ਦੇ ‘ਬ’ ਨੂੰ ਮਿਲਾ ਕੇ ਸਰਾਬ ਬਣਦੀ ਹੈ ਜੋ ਸਿਹਤ ਲਈ ਖ਼ਤਰਨਾਕ ਹੁੰਦੀ ਹੈ। ਇਸ ਲਈ ਇਸ ਗਠਜੋੜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।