ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਇੱਕ ਹੋਰ 'ਮਾਸਟਰਸਟ੍ਰੋਕ'
ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਇੱਕ ਹੋਰ ‘ਮਾਸਟਰਸਟ੍ਰੋਕ’

ਜੈਪੁਰ: ਚੋਣਾਂ ਦੇ ਮੌਸਮ ‘ਚ ਆਏ ਦਿਨ ਨੇਤਾ ਤੇ ਪਾਰਟੀ ਪ੍ਰਧਾਨ ਆਪਣੇ ਵਾਅਦਿਆਂ ਦਾ ਪਿਟਾਰਾ ਖੋਲ੍ਹਦੇ ਹਨ। ਹੁਣ ਇੱਕ ਵਾਰ ਫੇਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਵਾਅਦਾ ਕਰਦੇ ਮਾਸਟਰਸਟ੍ਰੋਕ ਚੱਲਿਆ ਹੈ। ਇਸ ‘ਚ ਰਾਹੁਲ ਨੇ ਨੌਜਵਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਰਾਜਸਥਾਨ ਦੇ ਜੈਪੁਰ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਨੌਜਵਾਨ ਬਿਨਾ ਕਿਸੇ ਕਾਗਜ਼ੀ ਕਾਰਵਾਈ ਦੇ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ‘ਚ ਅਜੇ ਕਾਰੋਬਾਰ ਸ਼ੁਰੂ ਕਰਨ ਲਈ ਤਮਾਮ ਤਰ੍ਹਾਂ ਦੀ ਆਗਿਆ ਦੀ ਲੋੜ ਪੈਂਦੀ ਹੈ।

ਰਾਹੁਲ ਨੇ ਕਿਹਾ, “2019 ਤੋਂ ਬਾਅਦ ਕਾਂਗਰਸ ਪਾਰਟੀ ਨੌਜਵਾਨ ਕਾਰੋਬਾਰੀਆਂ ਲਈ ਪੂਰੀ ਛੂਟ ਦਵੇਗੀ। ਇਸ ਤਹਿਤ ਪਹਿਲੇ ਤਿੰਨ ਸਾਲ ਤੁਹਾਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਪਵੇਗੀ। ਤਿੰਨ ਸਾਲ ਬਾਅਦ ਜੋ ਵੀ ਆਗਿਆ ਦੀ ਲੋੜ ਹੈ, ਉਹ ਲਈ ਜਾ ਸਕਦੀ ਹੈ।

ਇਸ ਤੋਂ ਪਹਿਲਾ ਰਾਹੁਲ ਨੇ ਘੱਟੋ-ਘੱਟ ਆਮਦਨ ਯੋਜਨਾ ਦਾ ਐਲਾਨ ਕੀਤਾ ਸੀ। ਇਸ ‘ਚ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।