ਪਾਕਿਸਤਾਨ ‘ਚ ਦੋ ਹਿੰਦੂ ਨਬਾਲਿਗ ਕੁੜੀਆਂ ਦਾ ਧਰਮ ਬਦਲਵਾ ਕੇ ਨਿਕਾਹ, ਸੁਸ਼ਮਾ ਨੇ ਮੰਗੀ ਰਿਪੋਰਟ
ਪਾਕਿਸਤਾਨ ‘ਚ ਦੋ ਹਿੰਦੂ ਨਬਾਲਿਗ ਕੁੜੀਆਂ ਦਾ ਧਰਮ ਬਦਲਵਾ ਕੇ ਨਿਕਾਹ, ਸੁਸ਼ਮਾ ਨੇ ਮੰਗੀ ਰਿਪੋਰਟ

ਨਵੀਂ ਦਿੱਲੀ: ਪਾਕਿਸਤਾਨ ਦੇ ਸਿੰਧ ਸੂਬੇ ‘ਚ ਦੋ ਨਾਬਾਲਿਗ ਕੁੜੀਆਂ ਦਾ ਧਰਮ ਬਦਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਕੁੜੀਆਂ ਨੂੰ ਪਹਿਲਾਂ ਅਗ਼ਵਾ ਕੀਤਾ ਗਿਆ ਅਤੇ ਬਾਅਦ ‘ਚ ਜ਼ਬਰਦਸਤੀ ਉਨ੍ਹਾਂ ਤੋਂ ਇਸਲਾਮ ਕਬੂਲ ਕਰਵਾਇਆ ਗਿਆ। ਇੰਨਾ ਹੀ ਨਹੀਂ ਦੋਵੇਂ ਕੁੜੀਆਂ ਦਾ ਵਿਆਹ ਵੀ ਕਰਵਾ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸਿੰਧ ‘ਚ ਹਿੰਦੂ ਧਰਮ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ।

ਇਸ ਮਾਮਲੇ ‘ਚ ਹੁਣ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ  ਸਵਰਾਜ ਨੇ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, “ਮੈਂ ਪਾਕਿਸਤਾਨ ‘ਚ ਮੌਜੂਦ ਭਾਰਤੀ ਦੂਤਾਵਾਸ ਨੂੰ ਕਿਹਾ ਹੈ ਕਿ ਉਹ ਪੂਰੇ ਮਾਮਲੇ ‘ਚ ਸਾਨੂੰ ਰਿਪੋਰਟ ਦਿਓ। ਪਾਕਿਸਤਾਨ ਦੇ ਸਿੰਧ ‘ਚ ਦੋ ਕੁੜੀਆਂ ਨੂੰ ਹੋਲੀ ਤੋਂ ਇੱਕ ਦਿਨ ਪਹਿਲਾਂ ਅਗਵਾ ਕੀਤਾ ਗਿਆ।”

ਹੋਲੀ ਤੋਂ ਇੱਕ ਦਿਨ ਪਹਿਲਾਂ 13 ਸਾਲਾ ਰਵੀਨਾ ਤੇ 15 ਸਾਲਾ ਰੀਨਾ ਨੂੰ ਇੱਕ ਸਮੂਹ ਅਗਵਾ ਕਰਦਾ ਹੈ ਜਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦਾ ਹੈ ਜਿਸ ‘ਚ ਮੌਲਵੀ ਦੋਵੇਂ ਕੁੜੀਆਂ ਦਾ ਨਿਕਾਹ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ‘ਚ ਕੁੜੀਆਂ ਇਸਲਾਮ ਅਪਨਾਉਣ ਦਾ ਦਾਅਵਾ ਕਰਦੇ ਹੋਏ ਕਹਿ ਰਹੀਆਂ ਹਨ ਕਿ ਉਨ੍ਹਾਂ ਨਾਲ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ।