‘ਕਲੰਕ’ ਦਾ ਪਹਿਲਾ ਗਾਣਾ ਰਿਲੀਜ਼, ਨਜ਼ਰ ਆਈ ਮਾਧੁਰੀ-ਆਲਿਆ ਦੀ ਜੁਗਲਬੰਦੀ
‘ਕਲੰਕ’ ਦਾ ਪਹਿਲਾ ਗਾਣਾ ਰਿਲੀਜ਼, ਨਜ਼ਰ ਆਈ ਮਾਧੁਰੀ-ਆਲਿਆ ਦੀ ਜੁਗਲਬੰਦੀ

ਮੁੰਬਈ: ਧਰਮਾ ਪ੍ਰੋਡਕਸ਼ਨ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫ਼ਿਲਮ ‘ਕਲੰਕ’ ਦਾ ਪਹਿਲਾ ਗਾਣਾ ‘ਘਰ ਮੋਰੇ ਪਰਦੇਸੀਆ’ ਰਿਲੀਜ਼ ਹੋ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਗਾਣੇ ਨੂੰ ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ‘ਤੇ ਲੌਂਚ ਕੀਤਾ ਹੈ। ਇਸ ’ਚ ਜਫ਼ਰ (ਵਰੁਣ) ਤੇ ਰੂਪ (ਆਲਿਆ) ਦੇ ਸੱਚੇ ਇਸ਼ਕ ਦੀ ਝਲਕ ਨਜ਼ਰ ਆਵੇਗੀ।

ਜਿੱਥੇ ਰੂਪ, ਜ਼ਫ਼ਰ ਦੇ ਆਉਣ ਦੀ ਖੁਸ਼ੀ ‘ਚ ਡਾਂਸ ਕਰ ਆਪਣੇ ਦਿਲ ਦਾ ਹਾਲ ਦੱਸਦੀ ਹੈ, ਉੱਥੇ ਹੀ ਗਾਣੇ ‘ਚ ਬਹਾਰ ਬੇਗਮ (ਮਾਧੁਰੀ) ਤੇ ਰੂਪ ਦੀ ਜੁਗਲਬੰਦੀ ਵੀ ਕਾਬਿਲ-ਏ-ਤਾਰੀਫ ਹੈ। ਆਲਿਆ, ਮਾਧੁਰੀ ਨੂੰ ਕਰੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ।

‘ਕਲੰਕ’ ਦੇ ਇਸ ਖੂਬਸੂਰਤ ਗਾਣੇ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਜਦਕਿ ਇਸ ਨੂੰ ਸ਼੍ਰੇਆ ਘੋਸ਼ਾਲ ਤੇ ਵੈਸ਼ਾਲੀ ਮਾਡੇ ਨੇ ਗਾਇਆ ਹੈ। ਗਾਣੇ ਨੂੰ ਰੈਮੋ ਡਿਸੂਜਾ ਨੇ ਕੋਰੀਓਗ੍ਰਾਫ ਕੀਤਾ ਹੈ।

ਪਿਛਲੇ ਹਫਤੇ ਰਿਲੀਜ਼ ਹੋਏ ਫ਼ਿਲਮ ਦੇ ਟੀਜ਼ਰ ਨੂੰ ਹੁਣ ਤਕ ਯੂ-ਟਿਊਬ ‘ਤੇ 3 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ‘ਕਲੰਕ’ ਅਪ੍ਰੈਲ ਮਹੀਨੇ ‘ਚ ਰਿਲੀਜ਼ ਹੋਈ ਹੈ।