ਜੰਮੂ-ਕਸ਼ਮੀਰ ‘ਚ ਵਾਪਰਿਆ ਦਰਦਨਾਕ ਹਾਦਸਾ, 11 ਲੋਕਾਂ ਦੀ ਮੌਤ
ਜੰਮੂ-ਕਸ਼ਮੀਰ ‘ਚ ਵਾਪਰਿਆ ਦਰਦਨਾਕ ਹਾਦਸਾ, 11 ਲੋਕਾਂ ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਵਿਚ ਇਕ ਕਾਰ ਸੜਕ ਤੋਂ ਫਿਸਲ ਕੇ ਡੂੰਘੇ ਖੱਡ ‘ਚ ਡਿੱਗ ਗਈ, ਜਿਸ ਕਾਰਨ 2 ਔਰਤਾਂ ਅਤੇ ਇਕ ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਸ. ਯੂ. ਵੀ. ਕਾਰ ਚੰਦਰਕੋਟ ਤੋਂ ਰਾਮਗੜ੍ਹ ਜਾ ਰਹੀ ਸੀ, ਜੋ ਸਵੇਰੇ ਸਾਢੇ 10 ਵਜੇ ਦੇ ਕਰੀਬ ਕੁੰਡਾ ਨਾਲਾ ਕੋਲ 500 ਫੁੱਟ ਤੋਂ ਵੱਧ ਡੂੰਘੇ ਖੱਡ ਵਿਚ ਡਿੱਗ ਗਈ।
ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ, ਜਦਕਿ ਗੰਭੀਰ ਰੂਪ ਨਾਲ 4 ਜ਼ਖਮੀਆਂ ਨੂੰ ਏਅਰਲਿਫਟ ਜ਼ਰੀਏ ਜੰਮੂ ਦੇ ਮੈਡੀਕਲ ਕਾਲਜ ਹਸਪਤਾਲ ‘ਚ ਰੈਫਰ ਕੀਤਾ ਗਿਆ। ਪੁਲਸ ਸੂਤਰਾਂ ਮੁਤਾਬਕ ਰਾਮਗੜ੍ਹ, ਰਾਮਬਨ ਜ਼ਿਲੇ ਦੇ ਦੂਰ-ਦੁਹਾਡੇ ਦੀ ਤਹਿਸੀਲ ਹੈ, ਜੋ ਕਿ ਲਿੰਕ ਰੋਡ ਦੇ ਜ਼ਰੀਏ ਜੰਮੂ-ਕਸ਼ਮੀਰ ਰਾਸ਼ਟਰੀ ਹਾਈਵੇਅ ਨਾਲ ਜੁੜੀ ਹੈ।