ਰਾਹੁਲ ਨੇ ਮੋਦੀ ਤੋਂ ਪੁੱਛਿਆ ਹੁਣ ਚੀਨ ਤੋਂ ਕਿਉਂ ਲੱਗਦਾ ਡਰ?
ਰਾਹੁਲ ਨੇ ਮੋਦੀ ਤੋਂ ਪੁੱਛਿਆ ਹੁਣ ਚੀਨ ਤੋਂ ਕਿਉਂ ਲੱਗਦਾ ਡਰ?

ਨਵੀਂ ਦਿੱਲੀ: ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਸੰਘ (ਯੂਐਨਐਚਸੀ) ‘ਚ ਬੁੱਧਵਾਰ ਦੇਰ ਰਾਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਤੋਂ ਇੱਕ ਵਾਰ ਫੇਰ ਬਚਾ ਲਿਆ। ਇਸ ‘ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਕਮਜ਼ੋਰ ਹੈ ਤੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਡਰਦੇ ਹਨ। ਜਦੋਂਕਿ ਚੀਨ ਨੇ ਭਾਰਤ ਦਾ ਵਿਰੋਧ ਕੀਤਾ ਤਾਂ ਮੋਦੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ।

ਇਸ ‘ਤੇ ਭਾਜਪਾ ਨੇ ਜਵਾਬ ਦਿੱਤਾ ਕਿ ਵਿਦੇਸ਼ ਨੀਤੀ ਟਵਿੱਟਰ ਨਾਲ ਨਹੀਂ ਚਲਦੀ। 10 ਸਾਲ ‘ਚ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ ਮਸੂਦ ਮੁੱਦੇ ‘ਤੇ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਹੈ। ਅਜਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਲਈ 27 ਫਰਵਰੀ ਨੂੰ ਫਰਾਂਸ, ਬ੍ਰਿਟਨ ਤੇ ਅਮਰੀਕਾ ਨੇ ਨਵਾਂ ਮਤਾ ਪੇਸ਼ ਕੀਤਾ ਸੀ। ਇਸ ‘ਤੇ ਇਤਰਾਜ਼ ਸੀਮਾ ਖ਼ਤਮ ਹੋਣ ਤੋਂ ਠੀਕ ਇੱਕ ਘੰਟਾ ਪਹਿਲ਼ਾਂ ਚੀਨ ਨੇ ਇਸ ‘ਤੇ ਅੜਿੱਕਾ ਪਾ ਦਿੱਤਾ।

ਨਿਊਜ਼ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ 10 ਤੋਂ ਜ਼ਿਆਦਾ ਦੇਸ਼ਾਂ ਨੇ ਇਸ ਪ੍ਰਸਤਾਅ ਦਾ ਸਮਰਥਨ ਕੀਤਾ। ਚੀਨ ਨੇ ਕਿਹਾ ਕਿ ਉਹ ਬਿਨਾ ਸਬੂਤਾਂ ਦੇ ਕਾਰਵਾਈ ਦੇ ਖਿਲਾਫ ਹੈ। ਇਹੀ ਗੱਲ ਚੀਨ ਨੇ ਤਿੰਨ ਦਿਨ ਪਹਿਲਾਂ ਕੀਤੀ ਸੀ। ਇਸ ‘ਤੇ ਅਮਰੀਕਾ ਨੇ ਚੀਨ ਨੂੰ ਕਿਹਾ ਸੀ ਕਿ ਉਹ ਸਮਝਦਾਰੀ ਨਾਲ ਕੰਮ ਲਵੇ ਕਿਉਂਕਿ ਭਾਰਤ-ਪਾਕਿ ‘ਚ ਸ਼ਾਂਤੀ ਲਈ ਮਸੂਦ ਨੂੰ ਆਲਮੀ ਅੱਤਵਾਦੀ ਐਲਾਨ ਕਰਨਾ ਜ਼ਰੂਰੀ ਹੈ।