ਕਾਜੋਲ ਦੀ ਭੈਣ ਨਾਲ ਅਮਰੀਕਾ 'ਚ ਬਤਮੀਜ਼ੀ, ਸੋਸ਼ਲ ਮੀਡੀਆ 'ਤੇ ਖੁਲਾਸਾ
ਕਾਜੋਲ ਦੀ ਭੈਣ ਨਾਲ ਅਮਰੀਕਾ ‘ਚ ਬਤਮੀਜ਼ੀ, ਸੋਸ਼ਲ ਮੀਡੀਆ ‘ਤੇ ਖੁਲਾਸਾ

ਮੁੰਬਈ: ਬਾਲੀਵੁੱਡ ਐਕਟਰਸ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਅਮਰੀਕਾ ਦੇ ਇੱਕ ਹੋਟਲ ‘ਚ ਭੱਦਾ ਰਵੱਈਆ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਤਨੀਸ਼ਾ ਨੇ ਖੁਦ ਸੋਸ਼ਲ ਮੀਡੀਆ ‘ਤੇ ਸਭ ਨਾਲ ਸ਼ੇਅਰ ਕੀਤੀ। ਇਸ ਦੌਰਾਨ ਪ੍ਰਸਾਸ਼ਨ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ। ਤਨੀਸ਼ਾ ਨੂੰ ਅਮਰੀਕਾ ‘ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।

ਤਨੀਸ਼ਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਕ੍ਰਾਈ ਅਮਰੀਕਨ ਚੈਰਿਟੀ ਗਾਲਾ ਫੰਕਸ਼ਨ ‘ਚ ਸ਼ਾਮਲ ਹੋਣ ਗਈ ਸੀ। ਜਿੱਥੇ ਉਸ ਨੇ ਕਿਹਾ, “ਰੈਸਟੋਰੈਂਟ ਦੇ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਜੋ ਕਾਫੀ ਬੇਇਜ਼ੱਤੀ ਕਰਨ ਵਾਲਾ ਨਸਲੀ ਭੇਦਭਾਵ ਦਾ ਅਹਿਸਾਸ ਕਰਵਾਉਣ ਵਾਲਾ ਸੀ।”

ਤਨੀਸ਼ਾ ਨੇ ਦੱਸਿਆ ਕਿ ਜਦੋਂ ਹੋਟਲ ਦੇ ਮੈਨਜਰ ਤੇ ਸਟਾਫ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ।