ਪਹਿਲੀ ਵਾਰ ਬੋਲੀ ਪ੍ਰਿਅੰਕਾ ਗਾਂਧੀ, ਮੋਦੀ 'ਤੇ ਸਵਾਲਾਂ ਦਾ ਮੀਂਹ
ਪਹਿਲੀ ਵਾਰ ਬੋਲੀ ਪ੍ਰਿਅੰਕਾ ਗਾਂਧੀ, ਮੋਦੀ ‘ਤੇ ਸਵਾਲਾਂ ਦਾ ਮੀਂਹ

ਗਾਂਧੀਨਗਰ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੀਐਮ ਨਰੇਂਦਰ ਮੋਦੀ ’ਤੇ ਸਵਾਲਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਰੁਜ਼ਗਾਰ ਕਿੱਥੇ ਹੈ? ਸਰਕਾਰ ਪਹਿਲਾਂ ਮਹਿਲਾਵਾਂ ਦੀ ਗੱਲ ਕਰਦੀ ਸੀ ਪਰ ਹੁਣ ਉਨ੍ਹਾਂ ਨੂੰ ਪੁੱਛਦੀ ਤਕ ਨਹੀਂ। 20 ਮਿੰਟ ਦੇ ਭਾਸ਼ਣ ਵਿੱਚ ਪ੍ਰਿਅੰਕਾ ਨੇ ਜਨਤਾ ਨੂੰ ਕਿਹਾ ਕਿ ਜਾਗਰੂਕਤਾ ਤੋਂ ਵੱਡੀ ਕੋਈ ਦੇਸ਼ ਭਗਤੀ ਨਹੀਂ ਹੁੰਦੀ। ਜਨਰਲ ਸਕੱਤਰ ਬਣਨ ਮਗਰੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਬਾਅਦ ਪ੍ਰਿਅੰਕਾ ਗਾਂਧੀ ਨੇ ਅੱਜ ਪਹਿਲੀ ਵਾਰ ਭਾਸ਼ਣ ਦਿੱਤਾ ਹੈ।

ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੈਂ ਭਾਸ਼ਣ ਨਹੀਂ ਦਵਾਂਗੀ ਬਲਕਿ ਦੋ ਸ਼ਬਦ ਹੀ ਬੋਲਾਂਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਵੇਖ ਕੇ ਬੇਹੱਦ ਦੁੱਖ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਾਗਰੂਕਤਾ ਹੀ ਅਸਲੀ ਹਥਿਆਰ ਹੈ। ਲੋਕਾਂ ਦਾ ਵੋਟ ਇੱਕ ਹਥਿਆਰ ਹੈ ਤੇ ਜਾਗਰੂਕ ਹੋਣਾ ਹੀ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਉਨ੍ਹਾਂ ਨੂੰ ਮਜ਼ਬੂਤ ਬਣਾਏਗਾ।