ਮਿਲਕ ਮੱਠਰੀ
ਮਿਲਕ ਮੱਠਰੀ

ਸੱਮਗਰੀ
ਮੈਦਾ – 310 ਗ੍ਰਾਮ
ਚੀਨੀ ਪਾਊਡਰ – 50 ਗ੍ਰਾਮ
ਜਾਇਫ਼ਲ – ਚੌਥਾਈ ਚੱਮਚ
ਤਿੱਲ – ਦੋ ਚੱਮਚ
ਨਮਕ – ਚੌਥਾਈ ਚੱਮਚ
ਘਿਓ – 45 ਮਿਲੀਲੀਟਰ
ਦੁੱਧ – 150 ਮਿਲੀਲੀਟਰ
ਤਲਣ ਲਈ ਤੇਲ
ਵਿਧੀ
ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 310 ਗ੍ਰਾਮ ਮੈਦਾ, 50 ਗ੍ਰਾਮ ਚੀਨੀ ਪਾਊਡਰ, ਇੱਕ ਚੌਥਾਈ ਚੱਮਚ ਜਾਇਫ਼ਲ, ਦੋ ਚੱਮਚ ਤਿਲਾਂ ਦੇ ਬੀਜ, ਕੁਆਰਟਰ ਚੱਮਚ ਨਮਕ, 45 ਮਿਲੀਲੀਟਰ ਘਿਉ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
150 ਮਿਲੀਲੀਟਰ ਦੁੱਧ ਪਾਓ ਅਤੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਹੁਣ ਇਸ ਆਟੇ ਨੂੰ 20 ਮਿੰਟ ਲਈ ਸਾਈਡ ‘ਤੇ ਰੱਖ ਦਿਓ। ਆਟੇ ‘ਚੋਂ ਇੱਕ ਪੇੜਾ ਬਣਾਓ ਅਤੇ ਇਸ ਨੂੰ ਗੋਲ ਆਕਾਰ ਦਿਓ। ਇਸ ਨੂੰ ਆਪਣੇ ਹੱਥਾਂ ਨਾਲ ਥੋੜ੍ਹਾ ਜਿਹਾ ਦਬਾਓ।
ਇੱਕ ਬਰਤਨ ‘ਚ ਤੇਲ ਗਰਮ ਕਰੋ ਅਤੇ ਇਸ ਤੋਂ ਬਾਅਦ ਇਸ ਨੂੰ ਕੁਰਕੁਰਾ ਹੋਣ ਤਕ ਤੱਲ ਲਓ। ਇਸ ਨੂੰ ਕਿਸੇ ਕਨਟੇਨਰ ‘ਚ ਸਟੋਰ ਕਰੋ ਅਤੇ ਚਾਹ ਨਾਲ ਸਰਵ ਕਰੋ।