ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੇ ਵੱਜਣਗੇ 'ਬੈਂਡ ਵਾਜੇ'
ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੇ ਵੱਜਣਗੇ ‘ਬੈਂਡ ਵਾਜੇ’

ਚੰਡੀਗੜ੍ਹ: ਸ਼ਾਹ ਐਨ ਸ਼ਾਹ ਤੇ ਏ ਐਂਡ ਏ ਐਡਵਾਈਜ਼ਰਸ ਵੱਲੋਂ ਰਾਇਜ਼ਿੰਗ ਸਟਾਰ ਐਂਟਰਟੇਨਮੈਂਟ ਨਾਲ ਮਿਲ ਕੇ ਪੰਜਾਬੀ ਕਾਮੇਡੀ ਫ਼ਿਲਮ ‘ਬੈਂਡ ਵਾਜੇ’ 15 ਮਾਰਚ, 2019 ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਨ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ ਤੇ ਨਿਰਮਲ ਰਿਸ਼ੀ ਵੀ ਖਾਸ ਕਿਰਦਾਰ ਨਿਭਾਉਣਗੇ।

‘ਬੈਂਡ ਵਾਜੇ’ ਦਾ ਡਾਇਰੈਕਸ਼ਨ ਸਮੀਪ ਕੰਗ ਨੇ ਕੀਤਾ ਹੈ। ਇਸ ਪ੍ਰੋਜੈਕਟ ਦੇ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਤੇ ਅਮਿਤ ਭੱਲਾ ਹਨ। ਫ਼ਿਲਮ ਦੀ ਕਹਾਣੀ ਵੈਭਵ ਤੇ ਸ਼੍ਰੇਆ ਨੇ ਲਿਖੀ ਹੈ। ਇਸ ‘ਚ ਇੱਕ ਭਾਰਤੀ ਮੁੰਡੇ ਨੂੰ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।

ਫ਼ਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ‘ਬੈਂਡ ਵਾਜੇ’ 15 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।