ਕਸ਼ਮੀਰੀ ਦਹੀਂ ਲੌਕੀ
ਕਸ਼ਮੀਰੀ ਦਹੀਂ ਲੌਕੀ

ਕਸ਼ਮੀਰੀ ਦਹੀਂ ਲੌਕੀ ਖਾਣ ‘ਚ ਵੀ ਬਹੁਤ ਹੀ ਟੇਸਟੀ ਹੁੰਦੀ ਹੈ ਅਤੇ ਨਾਲ ਹੀ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਸੁਆਦੀ ਕਸ਼ਮੀਰੀ ਦਹੀਂ ਲੌਕੀ ਬਣਾਉਣ ਦੀ ਵਿਧੀ …
ਸਮੱਗਰੀ
ਲੌਕੀ ਇੱਕ ਕਿਲੋਗ੍ਰਾਮ
ਨਮਕ ਇੱਕ ਚੌਥਾਈ ਚੱਮਚ
ਦਹੀਂ 1.3 ਕਿਲੋਗ੍ਰਾਮ
ਨਮਕ ਇੱਕ ਚੱਮਚ
ਇਲਾਇਚੀ ਇੱਕ ਚੱਮਚ
ਦਾਲਚੀਨੀ ਇੱਕ ਇੰਚ
ਲਸਣ 5-6 ਕਲੀਆਂ
ਵੇਸਣ ਇੱਕ ਚੱਮਚ
ਅੰਡਾ ਇੱਕ
ਸੌਂਫ਼ ਦੇ ਬੀਜ ਪਾਊਡਰ ਇੱਕ ਚੱਮਚ
ਪਾਣੀ 440 ਮਿਲੀਲੀਟਰ
ਪੁਦੀਨਾ ਇੱਕ ਚੱਮਚ
ਤੇਲ ਦੋ ਚੱਮਚ
ਪਾਣੀ 110 ਮਿਲੀਲੀਟਰ
ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਇੱਕ ਕਿਲੋਗ੍ਰਾਮ ਲੌਕੀ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਫ਼ਿਰ ਇਸ ਦਾ ਛਿਲਕਾ ਉਤਾਰ ਕੇ ਇਸ ਨੂੰ ਡੇਢ ਇੰਚ ਦੇ ਆਕਾਰ ‘ਚ ਛੋਟੇ-ਛੋਟੇ ਪੀਸਾਂ ‘ਚ ਕੱਟ ਲਓ। ਇਸ ‘ਚੋਂ ਸਾਰੇ ਬੀਜ ਬਾਹਰ ਕੱਢ ਦਿਓ। ਫ਼ਿਰ ਇੱਕ ਭਾਂਡੇ ‘ਚ ਤੇਲ ਗਰਮ ਕਰੋ ਅਤੇ ਇਸ ‘ਚ ਇੱਕ ਚੌਥਾਈ ਚੱਮਚ ਨਮਕ ਪਾਓ। ਫ਼ਿਰ ਇਸ ‘ਚ ਲੌਕੀ ਨੂੰ ਤਲ ਲਓ।
ਕਿਸੇਂ ਦੂਜੇ ਭਾਂਡੇ ‘ਚ 1.3 ਕਿਲੋਗ੍ਰਾਮ ਦਹੀਂ, ਇੱਕ ਚੱਮਚ ਨਮਕ, ਇੱਕ ਚੱਮਚ ਇਲਾਇਚੀ, ਇੱਕ ਇੰਚ ਦਾਲਚੀਨੀ, 5-6 ਲਸਣ, ਇੱਕ ਚੱਮਚ ਵੇਸਣ, ਇੱਕ ਅੰਡਾ ਪਾ ਕੇ ਚੰਗੀ ਤਰ੍ਹਾਂ ਨਾਲ ਗ੍ਰਾਈਂਡ ਕਰੋ। ਫ਼ਿਰ ਇਸ ਮਿਸ਼ਰਣ ਨੂੰ ਭਾਂਡੇ ‘ਚ ਪਾ ਕੇ 20-25 ਮਿੰਟ ਲਈ ਪਕਾਓ।
ਇੱਕ ਭਾਰੀ ਥੱਲੇ ਵਾਲੀ ਕੜਾਹੀ ‘ਚ ਫ਼੍ਰਾਈ ਕੀਤੀ ਹੋਈ ਲੌਕੀ, ਇੱਕ ਚੱਮਚ ਸੌਂਫ਼ ਪਾਊਡਰ, 440 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰ ਲਓ ਅਤੇ ਪੰਜ ਮਿੰਟ ਪੱਕਣ ਦਿਓ। ਫ਼ਿਰ ਇਸ ‘ਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਦਹੀਂ ਦਾ ਮਿਸ਼ਰਣ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
ਹੁਣ ਇਸ ‘ਚ ਇੱਕ ਚੱਮਚ ਧਨੀਆ, ਦੋ ਚੱਮਚ ਤੇਲ, 110 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰੋ ਅਤੇ 25 ਮਿੰਟ ਤਕ ਪਕਾਓ ਜਦੋਂ ਤਕ ਕਿ ਗ੍ਰੇਵੀ ਗਾੜ੍ਹੀ ਨਾ ਹੋ ਜਾਵੇ। ਧਨੀਏ ਨਾਲ ਗਾਰਨਿਸ਼ ਕਰੋ ਅਤੇ ਰੋਟੀ ਨਾਲ ਗਰਮਾ-ਗਰਮ ਸਰਵ ਕਰੋ।