'ਅਖਾੜਾ' 'ਤੇ ਹਾਰਬੀ ਸੰਘਾ ਦੀਆਂ ਰੌਣਕਾਂ, ਲੁੱਟੀ ਮਹਿਫਲ
‘ਅਖਾੜਾ’ ‘ਤੇ ਹਾਰਬੀ ਸੰਘਾ ਦੀਆਂ ਰੌਣਕਾਂ, ਲੁੱਟੀ ਮਹਿਫਲ

ਚੰਡੀਗੜ੍ਹ: ਹਾਰਬੀ ਸੰਘਾ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਲਾਕਾਰ ਹਨ। ਹਾਰਬੀ ਸੰਘਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਕਾਮੇਡੀ ਵਾਲੀਆਂ ਵੀਡੀਓਜ਼ ਆਪਣੇ ਫੈਨਜ਼ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਅਪਲੋਡ ਕੀਤੀ ਹੈ ਜਿਸ ‘ਚ ਉਹ ਮਾਝੇ ਦੀ ਮੋਮਬੱਤੀਏ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਉਂਦੇ ਨਜ਼ਰ ਆ ਰਹੇ ਹਨ।

ਹਾਰਬੀ ਸੰਘਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਭਾਖੜਾ ਫ਼ਿਲਮ ਦੇ ਸੈੱਟ ‘ਤੇ ਲੱਗਿਆ ਅਖਾੜਾ ਵਿੱਦ ਵੀਤ ਬਾਈ ਤੇ ਜੱਗੀ ਬਾਈ ਤੇ ਇਰਵਿਨ’। ਵੀਡੀਓ ‘ਚ ਦੇਖ ਸਕਦੇ ਹੋ ਹਾਰਬੀ ਸੰਘਾ ਨਾਲ ਗੀਤਕਾਰ ਤੇ ਗਾਇਕ ਵੀਤ ਬਲਜੀਤ ਵੀ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹਾਰਬੀ ਸੰਘਾ ਅੱਜ ਕੱਲ੍ਹ ‘ਭਾਖੜਾ’ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ ਪਰ ਇਸ ਦੇ ਬਾਵਜੂਦ ਆਪਣੇ ਲਈ ਮਸਤੀ ਵਾਲਾ ਸਮਾਂ ਕੱਢ ਹੀ ਲੈਂਦੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ ‘ਜਿੰਦ ਜਾਨ’, ‘ਨਿੱਕਾ ਜ਼ੈਲਦਾਰ 3’ ਤੇ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।