ਬਾਲਾਕੋਟ ਏਅਰਟ੍ਰਾਈਕ ’ਤੇ ਵੱਡਾ ਖੁਲਾਸਾ, ਅੱਤਵਾਦੀਆਂ ਦੀਆਂ ਲਾਸ਼ਾਂ ਹਾਲੇ ਵੀ ਮੌਜੂਦ
ਬਾਲਾਕੋਟ ਏਅਰਟ੍ਰਾਈਕ ’ਤੇ ਵੱਡਾ ਖੁਲਾਸਾ, ਅੱਤਵਾਦੀਆਂ ਦੀਆਂ ਲਾਸ਼ਾਂ ਹਾਲੇ ਵੀ ਮੌਜੂਦ

ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਏਅਰ ਸਟ੍ਰਾਈਕ ਸਬੰਧੀ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਹਮਲੇ ਵਾਲੀ ਥਾਂ ਮੀਡੀਆ ਦੀ ਪਹੁੰਚ ’ਤੇ ਪਾਬੰਧੀ ਇਸ ਲਈ ਲਾਈ ਹੋਈ ਹੈ ਕਿਉਂਕਿ ਉੱਥੇ ਹਾਲੇ ਵੀ ਅੱਤਵਾਦੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਹਨ। ਪਾਕਿਸਤਾਨ ਹਾਲੇ ਲਾਸ਼ਾਂ ਨੂੰ ਉੱਥੋਂ ਹਟਾ ਰਿਹਾ ਹੈ। ਪਾਕਿਸਤਾਨ ਨੇ ਕੌਮਾਂਤਰੀ ਮੀਡੀਆ ਨੂੰ ਪਿਛਲੇ 9 ਦਿਨਾਂ ਤੋਂ 3 ਵਾਰ ਬਾਲਾਕੋਟ ਜਾਣ ਤੋਂ ਇਨਕਾਰ ਕੀਤਾ ਹੈ।

ਸੂਤਰਾਂ ਨੇ ਦੱਸਿਆ ਕਿ ਮੀਡੀਆ ਨੂੰ ਹਮਲੇ ਵਾਲੀ ਥਾਂ ਤੋਂ 100 ਮੀਟਰ ਦੀ ਦੂਰੀ ’ਤੇ ਰੱਖਿਆ ਗਿਆ ਹੈ। ਇੰਨੀ ਦੂਰ ਤੋਂ ਤਾਂ ਕੁਝ ਵੀ ਸਾਫ-ਸਾਫ ਦਿਖਾਈ ਨਹੀਂ ਦੇ ਰਿਹਾ। ਇਸ ਵੇਲੇ ਵੀ ਬਾਲਾਕੋਟ ਵਿੱਚ ਅੱਤਵਾਦੀਆਂ ਦੀਆਂ ਕਈ ਲਾਸ਼ਾਂ ਪਈਆਂ ਹੋਈਆਂ ਹਨ। ਪਾਕਿਸਤਾਨ ਨੂੰ ਲੱਗਦਾ ਹੈ ਕਿ ਜੇ ਕੌਮਾਂਤਰੀ ਮੀਡੀਆ ਉੱਥੇ ਪਹੁੰਚ ਗਿਆ ਤਾਂ ਉਸ ਦਾ ਝੂਠ ਦੁਨੀਆ ਦੇ ਸਾਹਮਣੇ ਆ ਜਾਏਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਜੇ ਪਾਕਿਸਤਾਨ ਨਵੀਂ ਸੋਚ ਨਾਲ ਨਵਾਂ ਪਾਕਿਸਤਾਨ ਹੋਣ ਦੇ ਦਾਅਵੇ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਤੇ ਸਰਹੱਦ ’ਤੇ ਡਟੇ ਅੱਤਵਾਦ ਖਿਲਾਫ ਵੀ ਨਵਾਂ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜੈਸ਼ ਦੇ ਟਿਕਾਣਿਆਂ ’ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਸਫ਼ਲ ਰਹੀ।