ਪੁਲਵਾਮਾ ਤੋਂ ਬਾਅਦ ਜੰਮੂ ਦਹਿਲਿਆ, 28 ਲੋਕਾਂ ਜ਼ਖਮੀ, ਪੰਜਾਬ ਦੀ ਬੱਸ ਨੂੰ ਵੀ ਨੁਕਸਾਨ
ਪੁਲਵਾਮਾ ਤੋਂ ਬਾਅਦ ਜੰਮੂ ਦਹਿਲਿਆ, 28 ਲੋਕਾਂ ਜ਼ਖਮੀ, ਪੰਜਾਬ ਦੀ ਬੱਸ ਨੂੰ ਵੀ ਨੁਕਸਾਨ

ਜੰਮੂ: ਪੁਲਵਾਮਾ ਤੋਂ ਬਾਅਦ ਅੱਤਵਾਦੀਆਂ ਨੇ ਅੱਜ ਜੰਮੂ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਇਸ ਹਮਲੇ ਵਿੱਚ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਪਰ 28 ਲੋਕਾਂ ਦੇ ਜ਼ਖਮੀ ਹੋਣ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਏ ਸੀ। ਮੰਨਿਆ ਜਾ ਰਿਹਾ ਹੈ ਕਿ ਨਿਸ਼ਾਨਾ ਖੁੰਝਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਅੱਜ ਸਵੇਰੇ ਅੱਤਵਾਦੀਆਂ ਨੇ ਜੰਮੂ ਦੇ ਬੱਸ ਅੱਡੇ ਵਿੱਚ ਗ੍ਰਨੇਡ ਧਮਾਕਾ ਕੀਤਾ। ਧਮਾਕੇ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਉਹ ਇੱਕ ਬੱਸ ਹੇਠ ਫਟ ਗਿਆ। ਇਸ ਨਾਲ ਨੇੜਲੀਆਂ ਬੱਸਾਂ ਵੀ ਲਪੇਟ ਵਿੱਚ ਆ ਗਈਆਂ। ਧਮਾਕੇ ਵਿੱਚ ਪੰਜਾਬ ਦੀ ਪਨਬੱਸ ਦੇ ਵੀ ਸ਼ੀਸ਼ੇ ਟੁੱਟ ਗਏ।