ਬੀਜੇਪੀ ਦੇ ਸਾਂਸਦ ਤੇ ਵਿਧਾਇਕ ਸ਼ਰ੍ਹੇਆਮ ਛਿੱਤਰੋ-ਛਿੱਤਰੀ
ਬੀਜੇਪੀ ਦੇ ਸਾਂਸਦ ਤੇ ਵਿਧਾਇਕ ਸ਼ਰ੍ਹੇਆਮ ਛਿੱਤਰੋ-ਛਿੱਤਰੀ

ਸੰਤਕਬੀਰਨਗਰ: ਬੀਜੇਪੀ ਦੇ ਮੈਂਬਰ ਪਾਰਲੀਮੈਂਟ ਸ਼ਰਦ ਤ੍ਰਿਪਾਠੀ ਨੇ ਭਾਰੀ ਇਕੱਠ ਦੇ ਹੁੰਦਿਆਂ ਆਪਣੇ ਵਿਧਾਇਕ ਰਾਕੇਸ਼ ਬਘੇਲ ਦੇ ਜੁੱਤੀਆਂ ਵਰ੍ਹਾਂ ਦਿੱਤੀਆਂ। ਦਰਅਸਲ ਨੀਂਹ ਪੱਥਰ ਉੱਤੇ ਸਾਂਸਦ ਸ਼ਰਦ ਤ੍ਰਿਪਾਠੀ ਦਾ ਨਾਂ ਨਹੀਂ ਲਿਖਿਆ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਭਰੀ ਸਭਾ ਵਿੱਚ ਆਪਣੇ ਵਿਧਾਇਕ ਰਾਕੇਸ਼ ਬਘੇਲ ਨੂੰ ਜੁੱਤੀ ਨਾਲ ਕੁੱਟਣ ਤੋਂ ਗੁਰੇਜ਼ ਨਾ ਕੀਤਾ।

ਇਸ ਘਟਨਾ ਦੌਰਾਨ ਦੋਵਾਂ ਵਿਚਾਲੇ ਕਾਫੀ ਗਾਲ਼-ਮੰਦਾ ਵੀ ਹੋਇਆ। ਵਿਧਾਇਕ ਬਘੇਲ ਵੀ ਚੁੱਪ ਨਹੀਂ ਰਹੇ। ਉਨ੍ਹਾਂ ਵੀ ਸਾਂਸਦ ਤ੍ਰਿਪਾਠੀ ਦੇ ਦੋ-ਚਾਰ ਥੱਪੜ੍ਹ ਜੜ੍ਹ ਦਿੱਤੇ। ਜਾਣਕਾਰੀ ਮੁਤਾਬਕ ਅੱਜ ਸੰਤਕਬੀਰਨਗਰ ਦੇ ਕਲੈਕਟਰ ਬੈਠਕ ਵਿੱਚ ਮੰਤਰੀ ਆਸ਼ੂਤੋਸ਼ ਟੰਡਨ ਦੀ ਮੌਜੂਦਗੀ ਵਿੱਚ ਵਿਕਾਸ ਕਾਰਜਾਂ ਸਬੰਧੀ ਬੈਠਕ ਕੀਤੀ ਜਾ ਰਹੀ ਸੀ।

ਵਿਧਾਇਕ ਬਘੇਲ ਕੁਝ ਸਮਝਦੇ ਇਸ ਤੋਂ ਪਹਿਲਾਂ ਹੀ ਸਾਂਸਦ ਤ੍ਰਿਪਾਠੀ ਨੇ ਉਨ੍ਹਾਂ ’ਤੇ ਜੁੱਤੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਸਾਰੀ ਘਟਨਾ ਉੱਥੇ ਮੌਜੂਦ ਮੀਡੀਆ ਦੇ ਕੈਮਰੇ ਵਿੱਚ ਕੈਦ ਹੋ ਗਈ। ਸ਼ੋਸ਼ਲ ਮੀਡੀਆ ’ਤੇ ਲੋਕ ਇਸ ਦੀ ਵੀਡੀਆ ਨੂੰ ਖੂਬ ਸ਼ੇਅਰ ਰਹੇ ਹਨ। ਇਸ ਮਾਮਲੇ ਨੂੰ ਉੱਚ ਪੱਧਰ ’ਤੇ ਵਿਚਾਰਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਨਾਲ ਬੀਜੇਪੀ ’ਤੇ ਅਸਰ ਪੈ ਸਕਦਾ ਹੈ। ਉੱਧਰ ਵਿਰੋਧੀ ਪਾਰਟੀਆਂ ਨੂੰ ਵੀ ਇੱਕ ਚੰਗਾ ਮੌਕਾ ਮਿਲ ਗਿਆ ਹੈ।