ਸਕੂਲ ਦਾ ਕੰਮ ਲੱਗਦਾ ਸੀ ਔਖਾ, 8500 ਰੁਪਏ 'ਚ ਖਰੀਦਿਆ ਰੋਬੋਟ ਤੇ ਹੁਣ ਐਸ਼ਾਂ
ਸਕੂਲ ਦਾ ਕੰਮ ਲੱਗਦਾ ਸੀ ਔਖਾ, 8500 ਰੁਪਏ ‘ਚ ਖਰੀਦਿਆ ਰੋਬੋਟ ਤੇ ਹੁਣ ਐਸ਼ਾਂ

ਹਾਂਗਕਾਂਗ: ਦੁਨੀਆ ਵਿੱਚ ਸ਼ਾਇਦ ਹੀ ਕੋਈ ਬੱਚਾ ਹੋਏਗਾ, ਜਿਸ ਨੂੰ ਰੋਜ਼ ਹੋਮਵਰਕ ਕਰਨਾ ਚੰਗਾ ਲੱਗਦਾ ਹੋਏਗਾ। ਇੱਕ ਵਿਦਿਆਰਥਣ ਨੇ ਹੋਮਵਰਕ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਇਹ ਲੜਕੀ ਇੱਕ ਰੋਬੋਟ ਕੋਲੋਂ ਆਪਣਾ ਹੋਮਵਰਕ ਕਰਾਉਂਦੀ ਹੈ। ਚੀਨ ਦੇ ਸੋਸ਼ਲ ਮੀਡੀਆ ’ਤੇ ਇਸ ਲੜਕੀ ਦੀ ਖੂਬ ਤਾਰੀਫ ਹੋ ਰਹੀ ਹੈ। ਲੋਕ ਉਸ ਕੋਲੋਂ ਇਸ ਰੋਬੋਟ ਦੀ ਮੰਗ ਵੀ ਕਰ ਰਹੇ ਹਨ। ਹਾਲਾਂਕਿ ਲੜਕੀ ਨੂੰ ਅਜਿਹਾ ਕਰਨ ਲਈ ਡਾਂਟ ਵੀ ਪਈ।

ਕਿਆਨਜਿਆਂਗ ਈਵਨਿੰਗ ਨਿਊਜ਼ ਮੁਤਾਬਕ ਲੜਕੀ ਨੂੰ ਰੋਜ਼ਾਨਾ ਹੋਮਵਰਕ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਸੀ। ਇਸ ਕਰਕੇ ਉਹ 120 ਡਾਲਰ (ਕਰੀਬ 8500 ਰੁਪਏ) ਵਿੱਚ ਰੋਬੋਟ ਖਰੀਦ ਕੇ ਲੈ ਆਈ। ਇਹ ਪੈਸੇ ਉਸ ਨੂੰ ਨਵੇਂ ਸਾਲ ਮੌਕੇ ਤੋਹਫੇ ਵਜੋਂ ਮਿਲੇ ਸਨ। ਰੋਬੋਟ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਦੀ ਵੀ ਲਿਖਾਈ ਦੀ ਨਕਲ ਕਰ ਸਕਦਾ ਹੈ। ਲੜਕੀ ਖ਼ੁਦ ਕੰਮ ਕਰਨ ਦੀ ਬਜਾਏ ਇਸ ਰੋਬੋਟ ਕੋਲੋਂ ਆਪਣਾ ਹੋਮਵਰਕ ਕਰਾਉਂਦੀ ਸੀ।