ਪੈਰਾਂ ਦੀ ਥੈਰੇਪੀ ਸ਼ਰੀਰ ਨੂੰ ਰੱਖੇਗੀ ਤੰਦਰੁਸਤ
ਪੈਰਾਂ ਦੀ ਥੈਰੇਪੀ ਸ਼ਰੀਰ ਨੂੰ ਰੱਖੇਗੀ ਤੰਦਰੁਸਤ

ਖ਼ੂਬਸੂਰਤ ਦਿਖਣ ਲਈ ਜਿਵੇਂ ਸ਼ਰੀਰ ਦੀ ਸਾਫ਼-ਸਫ਼ਾਈ ਰੱਖਣੀ ਜ਼ਰੂਰੀ ਹੈ, ਉਸੇ ਤਰ੍ਹਾਂ ਸਿਹਤਮੰਦ ਰਹਿਣ ਲਈ ਸ਼ਰੀਰ ਨੂੰ ਅੰਦਰੋਂ ਸਾਫ਼ ਕਰਨਾ ਵੀ ਜ਼ਰੂਰੀ ਹੁੰਦਾ ਹੈ। ਸ਼ਰੀਰ ‘ਚ ਜਮ੍ਹਾਂ ਗੰਦਗੀ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਿਟੌਕਸੀਫ਼ਿਕੇਸ਼ਨ ਯਾਨੀ ਬੌਡੀ ਡੀਟੌਕਸ ਕਿਹਾ ਜਾਂਦਾ ਹੈ। ਅਸੀਂ ਤੁਹਾਨੂੰ ਫ਼ੁੱਟ ਡਿਟੌਕਸ ਤਕਨੀਕ ਅਤੇ ਉਸ ਨੂੰ ਕਰਨ ਦਾ ਤਰੀਕਾ ਦੱਸਾਂਗੇ ਜਿਸ ਨਾਲ ਸ਼ਰੀਰ ਦੇ ਅੰਦਰ ਜਮ੍ਹਾਂ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ।
ਕਿਉਂ ਜ਼ਰੂਰੀ ਹੈ ਬਾਡੀ ਡੀਟੌਕਸ?
ਗ਼ਲਤ ਖਾਣ-ਪੀਣ ਅਤੇ ਸ਼ਰਾਬ ਦਾ ਸੇਵਨ ਸ਼ਰੀਰ ‘ਚ ਅਜਿਹੇ ਟੌਕਸਿਨਜ਼ ਨੂੰ ਵਧਾ ਦਿੰਦੇ ਹਨ ਜੋ ਅੱਗੇ ਚੱਲ ਕੇ ਤਨਾਅ, ਆਲਸ, ਭਾਰ ਵੱਧਣ, ਪਾਚਣ ਦੇ ਵਿਗੜਨ ਅਤੇ ਦਿਮਾਗ਼ੀ ਕਮਜ਼ੋਰੀ ਦੇ ਕਾਰਨ ਬਣਦੇ ਹਨ। ਅਜਿਹੇ ‘ਚ ਉਨ੍ਹਾਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਬੌਡੀ ਨੂੰ ਡੀਟੌਕਸ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਦਿਮਾਗ਼ ਨੂੰ ਸਿਹਤਮੰਦ, ਸ਼ਰੀਰ ਨੂੰ ਤਰੋਤਾਜ਼ਾ ਰੱਖਣ ਲਈ ਵੀ ਡੀਟੌਕਸੀਫ਼ਿਕੇਸ਼ਨ ਕਰਨਾ ਬਹੁਤ ਜ਼ਰੂਰੀ ਹੈ।
ਕੀ ਹੈ ਫ਼ੁੱਟ ਡੀਟੌਕਸ?
ਫ਼ੁੱਟ ਡੀਟੌਕਸ ‘ਚ ਪੈਰਾਂ ਜ਼ਰੀਏ ਸ਼ਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਿਆ ਜਾਂਦਾ ਹੈ। ਹਾਲਾਂਕਿ ਤੁਸੀਂ ਇਸ ਨੂੰ ਘਰ ‘ਚ ਵੀ ਆਸਾਨੀ ਨਾਲ ਖ਼ੁਦ ਹੀ ਕਰ ਸਕਦੇ ਹੋ। ਤੁਸੀਂ ਹਫ਼ਤੇ ‘ਚ ਇੱਕ ਵਾਰ ਫ਼ੁੱਟ ਡੀਟੌਕਸ ਕਰ ਸਕਦੇ ਹੋ। ਇਸ ਨਾਲ ਤੁਸੀਂ ਨਾ ਸਿਰਫ਼ ਸਿਹਤਮੰਦ ਰਹਿੰਦੇ ਹਨ ਸਗੋਂ ਇਹ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਕਰ ਦਿੰਦੀ ਹੈ।
ਜ਼ਰੂਰੀ ਸਮੱਗਰੀ
ਸੇਂਧਾ ਨਮਕ – ਅੱਧਾ ਕੱਪ
ਸਮੁੰਦਰੀ ਨਮਕ – ਅੱਧਾ ਕੱਪ
ਬੇਕਿੰਗ ਸੋਡਾ – ਇੱਕ ਚਮਚਾ
ਖ਼ੁਸ਼ਬੂ ਵਾਲਾ ਤੇਲ – ਇੱਕ ਚਮਚਾ
ਕਿਵੇਂ ਕਰੇ ਫ਼ੁੱਟ ਡੀਟੌਕਸ?
ਫ਼ੁੱਟ ਡੀਟੌਕਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਹ ਕੇ ਸਾਫ਼ ਕਰ ਲਵੋ। ਉਸ ਤੋਂ ਬਾਅਦ ਲਗਭਗ ਅੱਧਾ ਬਾਲਟੀ ਪਾਣੀ ਨੂੰ ਗੁਣਗੁਣਾ ਕਰ ਕੇ ਉਸ ਨੂੰ ਟਬ ‘ਚ ਪਾਓ। ਫ਼ਿਰ ਪਾਣੀ ‘ਚ ਸੇਂਧਾ ਨਮਕ, ਸਮੁੰਦਰੀ ਨਮਕ, ਬੇਕਿੰਗ ਸੋਡਾ ਅਤੇ ਖ਼ੁਸ਼ਬੂ ਵਾਲਾ ਤੇਲ ਮਿਕਸ ਕਰੋ। ਹੁਣ ਪੈਰਾਂ ਨੂੰ ਪਾਣੀ ‘ਚ ਡੁਬੋ ਕੇ ਰਿਲੈਕਸ ਹੋ ਕੇ ਬੈਠ ਜਾਓ। ਚਾਰ ਮਿੰਟਾਂ ਬਾਅਦ ਤੁਹਾਨੂੰ ਥੋੜ੍ਹੀ ਥਕਾਨ ਮਹਿਸੂਸ ਹੋਵੇਗੀ। ਇਸ ਦਾ ਮਤਲਬ ਹੈ ਕਿ ਸ਼ਰੀਰ ਦੀ ਥਕਾਨ ਨੂੰ ਰਿਲੀਜ਼ ਕਰ ਕੇ ਮਸਲਜ਼ ‘ਚ ਨਵੀਂ ਊਰਜਾ ਭਰ ਰਿਹਾ ਹੈ।
ਘੱਟ ਤੋਂ ਘੱਟ 30 ਮਿੰਟਾਂ ਤਕ ਇਸ ਹਾਲਤ ‘ਚ ਅੱਖਾਂ ਬੰਦ ਕਰ ਕੇ ਬੈਠੇ ਰਹੋ ਅਤੇ ਪਾਣੀ ਦੀ ਗਰਮਾਹਟ ਨੂੰ ਮਹਿਸੂਸ ਕਰੋ। ਫ਼ਿਰ ਪਾਣੀ ‘ਚੋਂ ਪੈਰ ਕੱਢ ਕੇ ਸਾਦੇ ਪਾਣੀ ਨਾਲ ਧੋਹ ਕੇ ਤੌਲੀਏ ਨਾਲ ਸਾਫ਼ ਕਰ ਲਵੋ।
ਫ਼ੁੱਟ ਡੀਟੌਕਸ ਦੇ ਫ਼ਾਇਦੇ
ਇਸ ਪ੍ਰਕਿਰਿਆ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ ਅਤੇ ਸ਼ਰੀਰ ਦੀ ਸਾਰੀ ਥਕਾਨ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਨਵੀਂ ਐਨਰਜੀ ਵੀ ਮਿਲੇਗੀ। ਇਸ ਨਾਲ ਨਾ ਸਿਰਫ਼ ਸਕਿਨ ਦੇ ਰੋਗ ਦੂਰ ਹੁੰਦੇ ਹਨ ਸਗੋਂ ਇਹ ਸ਼ਰੀਰ ‘ਚ ਮੈਗਨੀਜ਼ੀਅਮ ਦਾ ਪੱਧਰ ਵੀ ਵਧਦਾ ਹੈ। ਇਸ ਤੋਂ ਇਲਾਵਾ ਤਨਾਅ ਵੀ ਘੱਟ ਹੁੰਦਾ ਹੈ ਅਤੇ ਵਧੀਆ ਨੀਂਦ ਆਉਂਦੀ ਹੈ।