ਮੈਚ ਵਿਚਾਲੇ ਖਿਡਾਰੀ ਦਾ ਸ਼ੂ ਟੁੱਟਣ ਨਾਲ Nike ਨੂੰ 1,03,71,11,00,000 ਰੁਪਏ ਦਾ ਨੁਕਸਾਨ
ਮੈਚ ਵਿਚਾਲੇ ਖਿਡਾਰੀ ਦਾ ਸ਼ੂ ਟੁੱਟਣ ਨਾਲ Nike ਨੂੰ 1,03,71,11,00,000 ਰੁਪਏ ਦਾ ਨੁਕਸਾਨ

ਡਿਊਕ ਯੂਨੀਵਰਸਿਟੀ ਤੇ ਉੱਤਰੀ ਕੈਰੋਲਿਨਾ ਵਿਚਾਲੇ ਫੁੱਟਬਾਲ ਮੈਚ ਦੌਰਾਨ ਖਿਡਾਰੀ ਦੇ ਪੈਰੀਂ ਪਾਇਆ ਹੋਇਆ ਨਾਈਕੀ ਦਾ ਜੁੱਤਾ ਦੋ ਹਿੱਸਿਆਂ ਵਿੱਚ ਟੁੱਟ ਗਿਆ ਜਿਸ ਦਾ ਕੰਪਨੀ ਨੂੰ ਵੱਡਾ ਖ਼ਾਮਿਆਜ਼ਾ ਭਗਤਣਾ ਪਿਆ। ਇਸ ਲਈ ਕੰਪਨੀ ਨੂੰ 1.46 ਬਿਲੀਅਨ ਡਾਲਰ (ਕਰੀਬ 1,03,71,11,00,000 ਕਰੋੜ ਰੁਪਏ) ਦੀ ਕੀਮਤ ਦਾ ਨੁਕਸਾਨ ਝੱਲਣਾ ਪਿਆ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਕੰਪਨੀ ਸ਼ੂ ਟੁੱਟਣ ਦੇ ਕਾਰਨਾਂ ਨੂੰ ਪਤਾ ਕਰਨ ਵਿੱਚ ਜੁਟੀ ਹੈ।

ਜਾਣਕਾਰੀ ਮੁਤਾਬਕ ਜ਼ਿਓਨ ਵਿਲੀਅਮਸਨ ਨੇ ਨਾਈਕੀ PG 2.5 ਬਾਸਕਿਟਬਾਲ ਸ਼ੂ ਪਾਏ ਸੀ। ਉਸ ਨੇ ਖ਼ਬਰ ਏਜੰਸੀ ਰਾਈਟਰਸ ਨੂੰ ਈਮੇਲ ਵਿੱਚ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਸ਼ੂ ਟੁੱਟਣ ਦੀ ਵਜ੍ਹਾ ਕਰਕੇ ਉਹ ਜ਼ਖ਼ਮੀ ਹੋ ਗਿਆ। ਇਸ ਸ਼ੂ ਦੀ ਰੇਂਜ ਪਿਛਲੇ ਸਾਲ ਗਰਮੀਆਂ ਵਿੱਚ ਲਾਂਚ ਕੀਤੇ ਗਏ ਸੀ। ਨਾਈਕੀ ਦੀ ਵੈਬਸਾਈਟ ’ਤੇ ਇਨ੍ਹਾਂ ਦੀ ਕੀਮਤ 95-105 ਡਾਲਰ ਹੈ। ਖੇਡ ਦੌਰਾਨ ਹੀ ਉਸ ਦਾ ਸ਼ੂ ਟੁੱਟ ਗਿਆ ਜਿਸ ਦੇ ਬਾਅਦ ਡਿੱਗਣ ਕਰਕੇ ਉਸ ਨੂੰ ਸੱਟ ਲੱਗ ਗਈ।

ਇਸ ਘਟਨਾ ’ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਾਈਕੀ ਦੇ ਨਿਰਦੇਸ਼ਕ ਨੂੰ ਇਸ ਸਬੰਧੀ ਟਵੀਟ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦੇ ਨਾਲ-ਨਾਲ ਵੱਖ-ਵੱਖ ਸਿਤਾਰਿਆਂ ਅਤੇ ਫੁੱਟਬਾਲ ਦੇ ਦਿੱਗਜ ਖਿਡਾਰੀਆਂ ਨੇ ਵੀ ਨਾਈਕੀ ਪ੍ਰਤੀ ਹੈਰਾਨੀ ਅਤੇ ਨਾਰਾਜ਼ਗੀ ਜਤਾਈ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਾਈਕੀ ਇਸੇ ਤਰ੍ਹਾਂ ਦੇ ਵਿਵਾਦ ਵਿੱਚ ਘਿਰ ਚੁੱਕਾ ਹੈ। ਤਾਜ਼ਾ ਮਾਮਲੇ ਵਿੱਚ ਨਾਈਕੀ ਨੇ ਆਪਣੇ ਬਿਆਨ ਵਿੱਚ ਖਿਡਾਰੀ ਜ਼ਿਓਨ ਦੇ ਛੇਤੀ ਠੀਕ ਹੋਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਤੇ ਪ੍ਰਦਰਸ਼ਨ ਦਾ ਜ਼ਿਆਦਾ ਮਹੱਤਵ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।