ਬੇਂਗਲੁਰੂ: ਏਅਰ ਸ਼ੋਅ ਪਾਰਕਿੰਗ ‘ਚ ਲੱਗੀ ਭਿਆਨਕ ਅੱਗ, 100 ਕਾਰਾਂ ਸੜੀਆ
ਬੇਂਗਲੁਰੂ: ਏਅਰ ਸ਼ੋਅ ਪਾਰਕਿੰਗ ‘ਚ ਲੱਗੀ ਭਿਆਨਕ ਅੱਗ, 100 ਕਾਰਾਂ ਸੜੀਆ

ਬੇਂਗਲੁਰੂ ‘ਚ ਚੱਲ ਰਹੇ ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਖੜੀਆਂ ਕਾਰਾਂ ‘ਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਇਸ ਹਾਦਸੇ ‘ਚ 100 ਕਾਰਾਂ ਸੜ ਗਈਆ।ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਰਿਪੋਰਟ ਮੁਤਾਬਕ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ‘ਚ ਪਹਿਲਾਂ ਇਕ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਭਿਆਨਕ ਹਾਦਸਾ ਵਾਪਰਿਆ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ।
ਜ਼ਿਕਰਯੋਗ ਹੈ ਕਿ ਚਾਰ ਦਿਨਾਂ ਦੇ ਅੰਦਰ ਏਅਰ ਇੰਡੀਆ ਸ਼ੋਅ ‘ਚ ਦੋ ਵੱਡੇ ਹਾਦਸੇ ਹੋਏ ਹਨ। ਪਹਿਲਾ ਹਾਦਸਾ ਸ਼ੋਅ ਸ਼ੁਰੂ ਹੋਣ ਦੇ ਇਕ ਦਿਨ ਪਹਿਲਾਂ 19 ਫਰਵਰੀ ਨੂੰ ਹੋਇਆ ਸੀ, ਜਦੋਂ ਪ੍ਰੈਕਟਿਸ ਦੌਰਾਨ ਦੋ ਜਹਾਜ਼ ਆਪਸ ‘ਚ ਟਕਰਾਅ ਗਏ ਸੀ। ਹਾਦਸੇ ‘ਚ ਇਕ ਪਾਇਲਟ ਦੀ ਮੌਤ ਹੋ ਗਈ ਸੀ।