ਕਸ਼ਮੀਰੀਆਂ ਹਮਲੇ: SC ਦੀ ਤਰੁੰਤ ਕਾਰਵਾਈ ਦੇ ਆਦੇਸ਼ ਦਾ ਮਹਿਬੂਬਾ ਅਤੇ ਉਮਰ ਨੇ ਕੀਤਾ ਸਵਾਗਤ
ਕਸ਼ਮੀਰੀਆਂ ਹਮਲੇ: SC ਦੀ ਤਰੁੰਤ ਕਾਰਵਾਈ ਦੇ ਆਦੇਸ਼ ਦਾ ਮਹਿਬੂਬਾ ਅਤੇ ਉਮਰ ਨੇ ਕੀਤਾ ਸਵਾਗਤ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੁਆਰਾ 11 ਸੂਬਿਆਂ ਨੂੰ ਦਿੱਤੇ ਗਏ ਆਦੇਸ਼ ਦਾ ਸਵਾਗਤ ਕੀਤਾ। ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰੀਆਂ ਨੂੰ ਧਮਕੀਆਂ ਅਤੇ ਹਮਲਿਆਂ ਨੂੰ ਰੋਕਣ ਲਈ ‘ਤਰੁੰਤ’ ਕਾਰਵਾਈ ਕੀਤੀ ਜਾਵੇ। ਸੂਬਿਆਂ ਤੋਂ ਜਵਾਬ ਮੰਗਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਮੁੱਖ ਸਕੱਤਰਾਂ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਤਰੁੰਤ’ ਅਤੇ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਹੈ।
ਪੀ. ਡੀ. ਪੀ. ਮੁਖੀ ਮਹਿਬੂਬਾ ਨੇ ਟਵੀਟ ਰਾਹੀ ਕਿਹਾ ਹੈ ਕਿ ”ਸੁਪਰੀਮ ਕੋਰਟ ਦੇ ਇਸ ਆਦੇਸ਼ ‘ਤੇ ਰਾਹਤ ਮਹਿਸੂਸ ਕੀਤੀ ਹੈ ਕਿ ਇਹ ਯਕੀਨੀ ਤੌਰ ‘ਤੇ ਕਿਹਾ ਜਾਂਦਾ ਹੈ ਕਿ ਜੰਮੂ ਅਤੇ ਕਸ਼ਮੀਰ ਤੋਂ ਬਾਹਰ ਮੌਜੂਦ ਕਸ਼ਮੀਰੀ ਵਿਦਿਆਰਥੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮਾਣਯੋਗ ਅਦਾਲਤ ਨੇ ਸਫਲ ਕਦਮ ਚੁੱਕਿਆ ਹੈ ਪਰ ਸ਼ਰਮਨਾਕ ਹੈ ਕਿ ਹੋਰਾਂ ਨੇ ਆਰਾਮ ਨਾਲ ਨਜ਼ਰਅੰਦਾਜ਼ ਕਰ ਦਿੱਤਾ ਹੈ।”
ਨੈਸ਼ਨਲ ਕਾਂਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਤਿ ਉਹ ਇਸ ਕਦਮ ਲਈ ਸੁਪਰੀਮ ਕੋਰਟ ਦੇ ਧੰਨਵਾਦੀ ਹੈ ਪਰ ਇਹ ਕੰਮ ਕੇਂਦਰ ਦੀ ਸਰਕਾਰ ਨੂੰ ਕਰਨਾ ਚਾਹੀਦਾ ਸੀ। ਅਬਦੁੱਲਾ ਨੇ ਟਵੀਟ ਰਾਹੀਂ ਕਿਹਾ ਹੈ, ” ਜੋ ਕੰਮ ਦਿੱਲੀ ਦੀ ਚੁਣੀ ਹੋਈ ਲੀਡਰਸ਼ਿਪ ਨੂੰ ਕਰਨਾ ਚਾਹੀਦਾ ਸੀ ਉਸ ਨੂੰ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ। ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਇਸ ਤੋਂ ਇਨਕਾਰ ਕਰਨ ‘ਚ ਲੱਗੇ ਹਨ ਅਤੇ ਰਾਜਪਾਲ ਧਮਕੀਆ ਦੇਣ ‘ਚ ਰੁੱਝੇ ਹੋਏ ਹਨ। ਮਾਣਯੋਗ ਸੁਪਰੀਮ ਕੋਰਟ ਦਾ ਕਦਮ ਚੁੱਕਣ ‘ਤੇ ਧੰਨਵਾਦ।”