ਨਾਜਾਇਜ਼ ਸ਼ਰਾਬ ਨੇ ਲਈਆਂ 17 ਹੋਰ ਜਾਨਾਂ
ਨਾਜਾਇਜ਼ ਸ਼ਰਾਬ ਨੇ ਲਈਆਂ 17 ਹੋਰ ਜਾਨਾਂ

ਅਸਾਮ ਵਿੱਚ ਨਾਜਾਇਜ਼ ਸ਼ਰਾਬ ਪੀਣ ਨਾਲ 17 ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਗੋਲਾਘਾਟ ਇਲਾਕੇ ਦੀ ਹੈ। ਘਟਨਾ ਬਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਦਿਲੀਪ ਰਾਜਵੰਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸ਼ਰਾਬ ’ਚ ਜ਼ਹਿਰ ਮਿਲਾਏ ਜਾਣ ਦੇ ਸੰਕੇਤ ਮਿਲੇ ਹਨ।

ਡਾਕਟਰਾਂ ਨੇ ਕਿਹਾ ਹੈ ਕਿ ਬੀਤੀ ਰਾਤ ਚਾਰ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਜਾਂਚ ਵਿੱਚ ਪਤਾ ਲੱਗਾ ਕਿ ਚਾਰੇ ਪਹਿਲਾਂ ਹੀ ਮਰੇ ਹੋਏ ਸੀ। ਇਸ ਦੇ ਬਾਅਦ ਹੁਣ ਤਕ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦਾ ਹਾਲੇ ਪੋਸਟਮਾਰਟਮ ਹੋਣਾ ਹੈ।

ਯਾਦ ਰਹੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਕੁਸ਼ੀਨਗਰ ਤੇ ਹਰਿਦੁਆਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 100 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੇ ਨਾਜਾਇਜ਼ ਸ਼ਰਾਬ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ।