ਲਾਜਵਾਬ ਸੋਇਆ ਡੰਪਲਿੰਗ
ਲਾਜਵਾਬ ਸੋਇਆ ਡੰਪਲਿੰਗ

ਤੁਸੀਂ ਬਾਜ਼ਾਰ ਵਿੱਚ ਜਾ ਕੇ ਸੋਇਆ ਚੌਪ ਤਾਂ ਬਹੁਤ ਵਾਰ ਖਾਧੀ ਹੋਵੋਗੀ। ਅੱਜ ਅਸੀਂ ਤੁਹਾਨੂੰ ਸੋਇਆ ਡੰਪਲਿੰਗ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਘਰ ‘ਚ ਵੀ ਤਿਆਰ ਕਰ ਸਕਦੇ ਹੋ। ਟਮੈਟੋ ਸੌਸ ਤੋਂ ਤਿਆਰ ਸੋਇਆ ਡੰਪਲਿੰਗ ਖਾਣ ਵਿੱਚ ਇੱਕ ਬਹੁਤ ਹੀ ਲਾਜਵਾਬ ਡਿਸ਼ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਸੋਇਆ ਗਰੈਨੂਅਲਜ਼ – 175 ਗ੍ਰਾਮ
ਪਾਣੀ – 500 ਮਿਲੀਲੀਟਰ
ਬਰੈੱਡ ਸਲਾਈਸਿਜ਼ – 90 ਗ੍ਰਾਮ
ਸਿਰਕਾ – 2 ਚੱਮਚ
ਨਮਕ – 1,1/2 ਚੱਮਚ
ਕਾਲੀ ਮਿਰਚ ਪਾਊਡਰ – 1/2 ਚੱਮਚ
ਲਸਣ ਦਾ ਪੇਸਟ – 2 ਚੱਮਚ
ਤੇਲ – ਤਲਣ ਲਈ
ਤੇਲ – 2 ਚੱਮਚ
ਅਜਵਾਇਨ ਦੇ ਬੀਜ – 1 ਚੱਮਚ
ਟਮਾਟਰ ਪਿਊਰੇ – 240 ਗ੍ਰਾਮ
ਨਮਕ – 1 ਚੱਮਚ
ਚੀਨੀ ਪਾਊਡਰ – 1 ਚੱਮਚ
ਲਾਲ ਮਿਰਚ – 1/2 ਚੱਮਚ
ਧਨੀਆ – ਗਾਰਨਿਸ਼ ਲਈ
ਵਿਧੀ
ਸਭ ਤੋਂ ਪਹਿਲਾਂ ਬਾਊਲ ‘ਚ 175 ਗਰਾਮ ਸੋਇਆ ਗਰੈਨੂਅਲਜ਼ ਲੈ ਕੇ ਉਸ ‘ਚ 500 ਮਿਲੀਲੀਟਰ ਪਾਣੀ ਪਾ ਕੇ 30 ਮਿੰਟ ਭਿਉਂ ਕੇ ਰੱਖ ਦਿਓ। ਹੁਣ ਇਸ ਨੂੰ ਛਾਣ ਕੇ ਬਲੈਂਡਰ ‘ਚ ਪਾਓ ਅਤੇ ਇਸ ਵਿੱਚ 90 ਗ੍ਰਾਮ ਬਰੈੱਡ ਸਲਾਈਸਿਜ਼, 2 ਚੱਮਚ ਸਿਰਕਾ, 1, 1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਪਾਊਡਰ, 2 ਚੱਮਚ ਲਸਣ ਦਾ ਪੇਸਟ ਪਾ ਕੇ ਬਲੈਂਡ ਕਰੋ। ਫ਼ਿਰ ਇਸ ਨੂੰ ਬਾਊਲ ‘ਚ ਕੱਢ ਲਓ।
ਹੁਣ ਆਪਣੇ ਹੱਥ ‘ਚ ਥੋੜ੍ਹਾ-ਥੋੜਾ ਮਿਸ਼ਰਣ ਲੈ ਕੇ ਇਸ ਨੂੰ ਨਿੰਬੂ ਦੇ ਆਕਾਰ ਦੀ ਤਰ੍ਹਾਂ ਗੋਲ ਕਰੋ। ਇੱਕ ਕੜ੍ਹਾਈ ਵਿੱਚ ਤੇਲ ਪਾ ਕੇ ਇਸ ਨੂੰ ਬਰਾਊਨ ਅਤੇ ਕ੍ਰਿਸਪੀ ਹੋਣ ਤਕ ਫ਼ਰਾਈ ਕਰੋ। ਫ਼ਿਰ ਇਸ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਲਓ ਤਾਂ ਕਿ ਇਸ ਦਾ ਫ਼ਾਲਤੂ ਤੇਲ ਨਿਕਲ ਜਾਵੇ ਅਤੇ ਇੱਕ ਪਾਸੇ ਰੱਖ ਦਿਓ।
ਪੈਨ ਵਿੱਚ ਦੋ ਚੱਮਚ ਤੇਲ ਗਰਮ ਕਰੋ ਅਤੇ ਇੱਕ ਚੱਮਚ ਅਜਵਾਇਨ ਦੇ ਬੀਜ ਪਾ ਕੇ ਹਿਲਾਓ। ਹੁਣ ਇਸ ਵਿੱਚ 240 ਗ੍ਰਾਮ ਟਮਾਟਰ ਪਿਊਰੇ ਪਾ ਕੇ 3 ਤੋਂ 5 ਮਿੰਟ ਤਕ ਪਕਾਓ ਜਾਂ ਫ਼ਿਰ ਜਦੋਂ ਤੱਕ ਸੰਘਣੀ ਗਰੇਵੀ ਨਾ ਬਣ ਜਾਵੇ। ਇਸ ਤੋਂ ਬਾਅਦ ਇਸ ਵਿੱਚ ਇੱਕ ਚੱਮਚ ਨਮਕ, ਇੱਕ ਚੱਮਚ ਚੀਨੀ ਪਾਊਡਰ ਅਤੇ 1/2 ਚੱਮਚ ਲਾਲ ਮਿਰਚ ਚੰਗੀ ਤਰ੍ਹਾਂ ਮਿਲਾ ਲਓ।
ਫ਼ਿਰ ਫ਼ਰਾਈ ਕੀਤਾ ਹੋਇਆ ਸੋਇਆ ਮਿਕਸ ਕਰੋ ਅਤੇ 3 ਤੋਂ 5 ਮਿੰਟ ਤਕ ਪਕਾਓ। ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।