ਭਾਰਤੀ ਫੌਜ ਦੇ ਦੋ ਜਹਾਜ਼ ਟਕਰਾਏ, ਧਮਾਕੇ ਮਗਰੋਂ ਲੱਗੀ ਅੱਗ
ਭਾਰਤੀ ਫੌਜ ਦੇ ਦੋ ਜਹਾਜ਼ ਟਕਰਾਏ, ਧਮਾਕੇ ਮਗਰੋਂ ਲੱਗੀ ਅੱਗ

ਬੰਗਲੂਰੂ ਵਿੱਚ ਭਾਰਤੀ ਫੌਜ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਵਾਪਰਿਆ। ਦੋਵੇਂ ਜਹਾਜ਼ਾਂ ਦੇ ਦੋ ਪਾਈਲਟ ਸੁਰੱਖਿਅਤ ਹਨ ਜਦੋਂਕਿ ਇੱਕ ਦੀ ਮੌਤ ਹੋ ਗਈ।

ਸੂਤਰਾਂ ਮੁਤਾਬਕ ਫੌਜ ਦੇ ਸੂਰੀਆ ਕਿਰਨ ਜਹਾਜ਼ ਸ਼ੋਅ ਦੀ ਰਿਹਰਸਲ ਕਰ ਰਹੇ ਸੀ। ਉਹ ਅਚਾਨਕ ਇੱਕ-ਦੂਜੇ ਨਾਲ ਟਕਰਾ ਗਏ। ਟੱਕਰ ਤੋਂ ਬਾਅਦ ਧਮਾਕਾ ਹੋਇਆ ਤੇ ਜਹਾਜ਼ਾਂ ਨੂੰ ਅੱਗ ਲੱਗ ਗਈ।

ਯਾਦ ਰਹੇ ਸੂਰੀਆ ਕਿਰਨ ਜਹਾਜ਼ਾਂ ਦਾ ਇਸਤੇਮਾਲ 2011 ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੋਦੀ ਸਰਕਾਰ ਵੇਲੇ 2015 ਵਿੱਚ ਇਨ੍ਹਾਂ ਨੂੰ ਮੁੜ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।