ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ, ਅਫ਼ਸਰ ਸ਼ਹੀਦ, ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ, ਅਫ਼ਸਰ ਸ਼ਹੀਦ, ਜਵਾਨ ਜ਼ਖ਼ਮੀ

ਰਜੌਰੀ: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਦੇ ਜ਼ਖ਼ਮ ਹਾਲੇ ਭਰੇ ਨਹੀਂ ਕਿ ਅੱਜ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਇੱਕ ਹੋਰ ਧਮਾਕਾ ਹੋ ਗਿਆ। ਅੱਤਵਾਦੀਆਂ ਵੱਲੋਂ ਲਗਾਈ ਬਾਰੂਦੀ ਸੁਰੰਗ ਫਟਣ ਨਾਲ ਫੌਜ ਦੇ ਮੇਜਰ ਰੈਂਕ ਦੇ ਅਫ਼ਸਰ ਦੀ ਮੌਤ ਹੋ ਗਈ ਅਤੇ ਇੱਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦਾ ਹੱਥ ਹੋ  ਸਕਦਾ ਹੈ ਪਰ ਫੌਜ ਵੱਲੋਂ ਇਸ ਸਬੰਧੀ ਹਾਲੇ ਕੋਈ ਬਿਆਨ ਨਹੀਂ ਆਇਆ।\

ਜਾਣਕਾਰੀ ਮੁਤਾਬਕ ਅਫ਼ਸਰ ਬੰਬ ਰੋਕੂ ਦਸਤੇ ਦੀ ਅਗਵਾਈ ਕਰ ਰਹੇ ਸਨ। ਅੱਤਵਾਦੀਆਂ ਵੱਲੋਂ ਲਾਏ IED ਨੂੰ ਨਕਾਰਾ ਕਰਦੇ ਸਮੇਂ ਧਮਾਕਾ ਹੋਇਆ ਅਤੇ ਅਧਿਕਾਰੀ ਦੀ ਮੌਤ ਹੋ ਗਈ। ਇਹ IED ਨੌਸ਼ਹਿਰਾ ਸੈਕਟਰ ਦੀ LOC ਤੋਂ 1.5 ਕਿਲੋਮੀਟਰ ਦੂਰ ਲਾਇਆ ਗਿਆ ਸੀ। ਫੌਜ ਉੱਥੇ ਤਲਾਸ਼ੀ ਅਭਿਆਨ ਚਲਾ ਰਹੀ ਸੀ।