ਸਰਦੀ ਹੋਵੇ ਜਾਂ ਗਰਮੀ ਅਕਸਰ ਲੋਕ ਅਦਰਕ ਵਾਲੀ ਚਾਹ ਪੀਣੀ ਚਾਹੁੰਦੇ ਹਨ, ਪ੍ਰੰਤੂ ਕੀ ਤੁਸੀਂ ਸੋਚਿਆ ਹੈ ਕਿ ਹਰ ਵਾਰ ਅਦਰਕ ਦੀ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ?
ਐਸਡਿਟੀ – ਅਦਰਕ ਜੇਕਰ ਠੀਕ ਮਾਤਰਾ ਵਿੱਚ ਲਵੇ ਤਾਂ ਇਹ ਲਾਭ ਦਿੰਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਪੀਣ ਨਾਲ ਐਸਡਿਟੀ ਹੋ ਜਾਂਦੀ ਹੈ। ਸ਼ਰੀਰ ਵਿੱਚ ਐਸਿਡ ਜ਼ਿਆਦਾ ਬਣਨ ਲਗ ਜਾਂਦਾ ਹੈ ਅਤੇ ਐਸਡਿਟੀ ਦਾ ਰੋਗ ਪਨਪਨ ਲਗਦਾ ਹੈ।
ਬਲੱਡ ਪ੍ਰੈਸ਼ਰ – ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਉਚਿਤ ਮਾਤਰਾ ਵਿੱਚ ਅਦਰਕ ਲੈਣ ਨਾਲ ਲਾਭ ਹੁੰਦਾ ਹੈ। ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਹ ਜੇਕਰ ਅਦਰਕ ਥੋੜ੍ਹਾ ਜਿਹਾ ਵੀ ਜ਼ਿਆਦਾ ਲੈ ਲੈਣ ਤਾਂ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਅਦਰਕ ਵਿੱਚ ਖ਼ੂਨ ਨੂੰ ਪਤਲਾ ਕਰਨ ਦਾ ਗੁਣ ਹੁੰਦਾ ਹੈ। ਅਜਿਹੇ ਵਿੱਚ ਘੱਟ BP ਵਾਲਿਆਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਵੀ ਹੋ ਸਕਦਾ ਹੈ।
ਸ਼ੂਗਰ ਦੇ ਰੋਗੀ – ਅਦਰਕ ਦੀ ਵਰਤੋਂ ਬਲੱਡ ਸ਼ੂਗਰ ਦੇ ਲੈਵਲ ਨੂੰ ਵੀ ਘੱਟ ਕਰ ਦਿੰਦੀ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਖ਼ਾਸਕਰ, ਜਿਨ੍ਹਾਂ ਦਾ ਸ਼ੂਗਰ ਲੈਵਲ ਅਕਸਰ ਆਮ ਨਾਲੋਂ ਘੱਟ ਰਹਿੰਦਾ ਹੈ, ਨੂੰ ਅਦਰਕ ਦੀ ਜ਼ਿਆਦਾ ਵਰਤੋਂ ਤੋਂ ਬੱਚਣਾ ਚਾਹੀਦੈ। ਅਦਰਕ ਦੀ ਜ਼ਿਆਦਾ ਵਰਤੋਂ ਨਾਲ ਬਲੱਡ ਸ਼ੂਗਰ ਲੈਵਲ ਘੱਟ ਹੋ ਸਕਦਾ ਹੈ ਜਿਸ ਨਾਲ ਹਾਈਪੋ ਗਲਾਈਸੀਮੀਆ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਨੀਂਦ ਉਡ ਜਾਣਾ – ਰਾਤ ਨੂੰ ਅਦਰਕ ਵਾਲੀ ਚਾਹ ਪੀਣ ਤੋਂ ਬਚਣਾ ਚਾਹੀਦਾ। ਕੁੱਝ ਲੋਕ ਸੋਚਦੇ ਹਨ ਕਿ ਰਾਤ ਨੂੰ ਸੋਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਕਿ ਸੋਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀਣ ਨਾਲ ਤੁਹਾਡੀ ਨੀਂਦ ਉਡ ਸਕਦੀ ਹੈ।
ਗਰਭਵਤੀ ਮਹਿਲਾਵਾਂ ਅਦਰਕ ਵਾਲੀ ਚਾਹ ਨਾ ਪੀਣ – ਗਰਭਵਤੀ ਮਹਿਲਾਵਾਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣਾ ਹਾਨੀਕਾਰਕ ਹੋ ਸਕਦਾ ਹੈ। ਅਦਰਕ ਦੇ ਜ਼ਿਆਦਾ ਵਰਤੋਂ ਨਾਲ ਗਰਭਵਤੀ ਮਹਿਲਾਵਾਂ ਦੇ ਪੇਟ ਵਿੱਚ ਦਰਦ ਵੀ ਹੋ ਸਕਦਾ ਹੈ।
ਕਿੰਨਾ ਅਦਰਕ ਲਾਭਦਾਇਕ – ਆਮ ਆਦਮੀ ਲਈ ਰੋਜ਼ਾਨਾ ਪੰਜ ਗ੍ਰਾਮ ਅਦਰਕ ਲੈਣਾ ਠੀਕ ਹੁੰਦਾ। ਇੱਕ ਕੱਪ ਚਾਹ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੱਕ ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ। ਗਰਭਵਤੀ ਮਹਿਲਾ ਨੂੰ ਇੱਕ ਦਿਨ ਵਿੱਚ ਢਾਈ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਹਾਜ਼ਮਾ ਖ਼ਰਾਬ ਰਹਿੰਦਾ ਹੈ ਤਾਂ ਡੇਢ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਵਜ਼ਨ ਘਟਾਉਣ ਲਈ ਰੋਜ਼ਾਨਾ ਇੱਕ ਗ੍ਰਾਮ ਤੋਂ ਜ਼ਿਆਦਾ ਅਦਰਕ ਨਹੀਂ ਲੈਣੀ ਚਾਹੀਦੀ।