ਕੈਂਸਰ ਦੀ ਜੰਗ ਜਿੱਤ ਕੰਮ ਦੇ ਮੈਦਾਨ ‘ਚ ਪਰਤੀ ਸੋਨਾਲੀ ਬੇਂਦਰੇ, ਫੈਨਸ ਖੁਸ਼
ਕੈਂਸਰ ਦੀ ਜੰਗ ਜਿੱਤ ਕੰਮ ਦੇ ਮੈਦਾਨ ‘ਚ ਪਰਤੀ ਸੋਨਾਲੀ ਬੇਂਦਰੇ, ਫੈਨਸ ਖੁਸ਼

ਮੁੰਬਈ: ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ। ਇੱਕ ਸਾਲ ਪਹਿਲਾਂ ਸੋਨਾਲੀ ਨੂੰ ਕੈਂਸਰ ਹੋਇਆ ਸੀ, ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਹੁਣ ਉਸ ਦੇ ਫੈਨਸ ਲਈ ਖੁਸ਼ੀ ਦੀ ਗੱਲ ਹੈ।

ਜੀ ਹਾਂ, ਸੋਨਾਲੀ ਬੇਂਦਰੇ ਪਹਿਲਾਂ ਵਾਲੇ ਜੋਸ਼ ਨਾਲ ਕੰਮ ‘ਤੇ ਵਾਪਸੀ ਕਰ ਰਹੀ ਹੈ। ਇਸ ਦੀ ਜਾਣਕਾਰੀ ਵੀ ਸੋਨਾਲੀ ਨੇ ਖਦ ਸੋਸ਼ਲ ਮੀਡੀਆ ‘ਤੇ ਤਸਵੀਰ ਨਾਲ ਕੈਪਸ਼ਨ ਦੇ ਕੇ ਆਪਣੇ ਫੈਨਸ ਨਾਲ ਸਾਂਝਾ ਕੀਤੀ ਹੈ।

ਸੋਨਾਲੀ ਕੁਝ ਸਮਾਂ ਪਹਿਲਾਂ ਹੀ ਨਿਊਯਾਰਕ ਤੋਂ ਪਰਤੀ ਹੈ। ਉਸ ਦੇ ਚਿਹਰੇ ‘ਤੇ ਘਰ ਵਾਪਸੀ ਦੀ ਖੁਸ਼ੀ ਸਾਫ ਨਜ਼ਰ ਆਉਂਦੀ ਹੈ। ਮੁੰਬਈ ਆਉਣ ਤੋਂ ਬਾਅਦ ਹੁਣ ਕਈ ਇਵੈਂਟਸ ‘ਚ ਵੀ ਨਜ਼ਰ ਆਈ ਹੈ। ਘਰ ਆਉਣ ਤੋਂ ਬਾਅਦ ਸੋਨਾਲੀ ਨੇ ਆਪਣੇ ਫੈਨਸ, ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ।