ਸਾਵਧਾਨ! 30 ਤੇ 31 ਜਨਵਰੀ ਨੂੰ ਵਿਗੜੇਗਾ ਮੌਸਮ
ਸਾਵਧਾਨ! 30 ਤੇ 31 ਜਨਵਰੀ ਨੂੰ ਵਿਗੜੇਗਾ ਮੌਸਮ

ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਦੇ ਚੱਲਦਿਆਂ ਮੈਦਾਨਾਂ ‘ਚ ਇਨ੍ਹੀਂ ਦਿਨੀਂ ਠੰਢ ਨੇ ਕਹਿਰ ਵਰ੍ਹਾਇਆ ਹੋਇਆ ਹੈ। ਧੂਪ ਨਿਕਲਦੀ ਹੈ ਪਰ ਠੰਢ ਦਾ ਅਸਰ ਸਵੇਰੇ ਤੇ ਸ਼ਾਮ ਨੂੰ ਲੋਕਾਂ ਦੇ ਹੱਢ ਠਾਰ ਦਿੰਦਾ ਹੈ। ਹੁਣ ਇੱਕ ਵਾਰ ਫੇਰ ਮੌਸਮ ਕਰਵਟ ਲੈਣ ਵਾਲਾ ਹੈ।

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਗੜਬੜੀ ਕਰਕੇ ਇੱਕ ਵਾਰ ਫੇਰ 30 ਤੇ 31 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਹੋ ਸਕਦਾ ਹੈ ਕਿ ਸਾਰਾ ਦਿਨ ਬਦਲ ਛਾਏ ਰਹਿਣ। ਇਨ੍ਹਾਂ ਦਿਨਾਂ ‘ਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਉਮੀਦ 30 ਫੀਸਦੀ ਹੈ। ਇਸ ਦੌਰਾਨ ਸੋਮਵਾਰ ਨੂੰ ਧੁੱਪ ਨਿਕਲੀ ਪਰ ਸਾਰਾ ਦਿਨ  ਸੀਤ ਹਵਾਵਾਂ ਨੇ ਠੰਢ ਵਧਾਈ ਰੱਖੀ।

ਮੌਸਮ ਵਿਭਾਗ ਨੇ ਚੰਡੀਗੜ੍ਹ ਦਾ ਤਾਪਮਾਨ 18.5 ਡਿਗਰੀ ਦਰਜ ਕੀਤਾ, ਜੋ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ। ਜਦਕਿ ਐਤਵਾਰ ਰਾਤ ਦਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ 4-5 ਦਿਨ ਇਸੇ ਤਰ੍ਹਾਂ ਠੰਢੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਮੌਸਮ ਸਾਫ ਹੀ ਰਹੇਗਾ। ਦਿਨ ਦਾ ਤਾਪਮਾਨ 19 ਡਿਗਰੀ ਤੇ ਰਾਤ ਨੂੰ ਤਾਪਮਾਨ 7 ਡਿਗਰੀ ਰਹਿ ਸਕਦਾ ਹੈ। ਬੁੱਧਵਾਰ ਨੂੰ ਬਦਲ ਛਾਏ ਰਹਿਣਗੇ। ਦਿਨ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 19 ਡਿਗਰੀ ਤੇ ਘੱਟੋ-ਘੱਟ 10 ਡਿਗਰੀ ਰਹਿ ਸਕਦਾ ਹੈ।

ਗੱਲ ਵੀਰਵਾਰ ਦੀ ਕਰੀਏ ਤਾਂ ਇਸ ਦਿਨ ਬਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦਾ ਅਸਾਰ ਹਨ ਜਿਸ ਕਾਰਨ ਦਿਨ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 20 ਤੇ ਘੱਟੋ-ਘੱਟ 11 ਡਿਗਰੀ ਰਹਿ ਸਕਦਾ ਹੈ।