ਭੁੱਲਣ ਦੀ ਬੀਮਾਰੀ ਹੈ ਤਾਂ ਰੋਜ਼ ਕਰੋ ਕਸਰਤ!
ਭੁੱਲਣ ਦੀ ਬੀਮਾਰੀ ਹੈ ਤਾਂ ਰੋਜ਼ ਕਰੋ ਕਸਰਤ!

ਜੇ ਤੁਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੋ ਹੋ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਤਾਂ ਹੋ ਸਕਦਾ ਹੈ ਕਿ ਤੁਹਾਡੇ ‘ਚ ਭੁੱਲਣ ਦੀ ਬੀਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ ਹੋਣ, ਪਰ ਨਿਯਮਿਤ ਕਸਰਤ ਕਰ ਕੇ ਜਾਂ ਘਰ ਦੇ ਰੋਜ਼ਾਨਾ ਦੇ ਕੰਮ ਕਰ ਕੇ ਯਾਦ ਸ਼ਕਤੀ ਬਰਕਰਾਰ ਰੱਖੀ ਜਾ ਸਕਦੀ ਹੈ।
ਇੱਕ ਖੋਜ ਮੁਤਾਬਿਕ ਵੱਧ ਉਮਰ ਦੇ ਜਿਨ੍ਹਾਂ ਬਾਲਗਾਂ ‘ਚ ਐਲਜ਼ਾਈਮਰ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ, ਉਹ ਜੇ ਰੋਜ਼ ਕਸਰਤ ਜਾਂ ਘਰ ਦੇ ਰੋਜ਼ਾਨਾ ਦੇ ਕੰਮ ਕਰਨ ਤਾਂ ਇਸ ਨਾਲ ਯਾਦਦਾਸ਼ਤ ਨੂੰ ਬਣਾਈ ਰੱਖਿਆ ਜਾ ਸਕਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਦਿਮਾਗ਼ ‘ਤੇ ਰੱਖਿਆਤਮਕ ਅਸਰ ਪੈਦਾ ਕਰਨ ਲਈ ਕਸਰਤ ਸਭ ਤੋਂ ਸਸਤਾ ਉਪਾਅ ਹੈ।