ਜਾਨ੍ਹਵੀ ਦੀ ਇਸ ਆਦਤ ਤੋਂ ਤੰਗ ਬੋਨੀ ਕਪੂਰ, ਦੋਵਾਂ ਦੀ ਵ੍ਹਟਸਐਪ ਚੈਟ ਵਾਇਰਲ
ਜਾਨ੍ਹਵੀ ਦੀ ਇਸ ਆਦਤ ਤੋਂ ਤੰਗ ਬੋਨੀ ਕਪੂਰ, ਦੋਵਾਂ ਦੀ ਵ੍ਹਟਸਐਪ ਚੈਟ ਵਾਇਰਲ

ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਘਰ ਵਿੱਚ ਸਭ ਦੀ ਤੇ ਖ਼ਾਸਕਰ ਪਾਪਾ ਬੋਨੀ ਕਪੂਰ ਦੀ ਲਾਡਲੀ ਹੈ। ਬੋਨੀ ਕਪੂਰ ਉਸ ਦੀ ਹਰ ਚੀਜ਼ ਦਾ ਖਿਆਲ ਰੱਖਦੇ ਹਨ ਪਰ ਉਸ ਦੀ ਇੱਕ ਆਦਤ ਤੋਂ ਬੇਹੱਦ ਪ੍ਰੇਸ਼ਾਨ ਹਨ। ਜਾਨ੍ਹਵੀ ਨੇ ਆਪਣੇ ਪਿਤਾ ਨਾਲ ਹੋਈ ਵ੍ਹੱਟਸਐਪ ਚੈਟ ਜ਼ਰੀਏ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਚੈਟ ਦਾ ਸਕ੍ਰੀਨ ਸ਼ੌਟ ਵੀ ਸ਼ੇਅਰ ਕੀਤਾ ਹੈ।

View this post on Instagram

👯‍♀️ #voguebffs

A post shared by Janhvi Kapoor (@janhvikapoor) on

ਇਸ ਚੈਟ ਵਿੱਚ ਬੋਨੀ ਨੇ ਜਾਨ੍ਹਵੀ ਨੂੰ ਅਖ਼ਬਾਰ ਦੀ ਇੱਕ ਕਟਿੰਗ ਭੇਜੀ ਹੈ। ਖ਼ਬਰ ਵਿੱਚ ਲਿਖਿਆ ਹੈ ਕਿ ਕੀ ਤੁਹਾਨੂੰ ਐਕਸਰਸਾਈਜ਼ ਕਰਨ ਦੀ ਆਦਤ ਹੈ? ਇਸ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਖੋਜ ਮੁਤਾਬਕ ਫਿਟਨੈੱਸ ਗੋਲ ਹਾਸਲ ਕਰਨ ਲਈ ਜ਼ਿਆਦਾ ਵਰਕਆਊਟ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਪਾਪਾ ਦੇ ਇਸ ਮੈਸੇਜ ਦੇ ਰਿਪਲਾਈ ਵਿੱਚ ਜਾਨ੍ਹਵੀ ਨੇ ਸਿਰ ’ਤੇ ਹੱਥ ਰੱਖਣ ਵਾਲਾ ਇਮੋਜੀ ਭੇਜਿਆ।

View this post on Instagram

💭🌈

A post shared by Janhvi Kapoor (@janhvikapoor) on

ਫਿਲਹਾਲ ਜਾਨ੍ਹਵੀ ਬ੍ਰਿਟੇਨ ਵਿੱਚ ਛੁੱਟੀਆਂ ਮਨਾ ਰਹੀ ਹੈ। ਇੱਥੋਂ ਉਹ ਆਪਣੀ ਛੋਟੀ ਭੈਣ ਖ਼ੁਸ਼ੀ ਕਪੂਰ ਨਾਲ ਤਸਵੀਰਾਂ ਸ਼ੇਅਰ ਕਰ ਰਹੀ ਹੈ। ਜਾਨ੍ਹਵੀ ਆਪਣੀ ਜਿੰਮ ਲੁਕ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਹਰ ਦਿਨ ਜਿੰਮ ਦੇ ਬਾਹਰ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ।