‘ਗਲੀ ਬੁਆਏ’ ‘ਚ ‘ਦੂਰੀ’ ਨਾਲ ਰਣਵੀਰ ਦਾ ਕਮਾਲ, ਤੁਸੀਂ ਵੀ ਸੁਣੋ
‘ਗਲੀ ਬੁਆਏ’ ‘ਚ ‘ਦੂਰੀ’ ਨਾਲ ਰਣਵੀਰ ਦਾ ਕਮਾਲ, ਤੁਸੀਂ ਵੀ ਸੁਣੋ

ਮੁੰਬਈ: ਰਣਵੀਰ ਸਿੰਘ ਅਕਸਰ ਹੀ ਆਪਣੇ ਕਰੀਅਰ ‘ਚ ਤਜਰਬੇ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਗਲੀ ਬੁਆਏ’ ਦਾ ਟ੍ਰੇਲਰ ਤੇ ਪਹਿਲਾ ਗਾਣਾ ਸਾਹਮਣੇ ਆਇਆ ਸੀ। ਇਸ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਸੀ। ਹੁਣ ਫ਼ਿਲਮ ਦਾ ਤੀਜਾ ਗਾਣਾ ‘ਦੂਰੀ’ ਰਿਲੀਜ਼ ਹੋਇਆ ਹੈ। ਜਦਕਿ ਇਸ ਤੋਂ ਪਹਿਲਾਂ ਰਿਲੀਜ਼ ਹੋਏ ਗਾਣਿਆਂ ਨੇ ਮਿਊਜ਼ਿਕ ਚਾਰਟਸ ‘ਤੇ ਧਮਾਲ ਪਾਈ ਹੋਈ ਹੈ।

ਹੁਣ ਰਿਲੀਜ਼ ਗਾਣੇ ‘ਦੂਰੀ’ ਨੂੰ ਖੁਦ ਰਣਵੀਰ ਸਿੰਘ ਨੇ ਗਾਇਆ ਹੈ। ਇਸ ਦੇ ਬੋਲ ਜਾਵੇਦ ਅਖ਼ਤਰ ਨੇ ਲਿੱਖੇ ਹਨ। ਇਸ ਤਰ੍ਹਾਂ ਰਣਵੀਰ ਨੇ ਇਹ ਗਾਣਾ ਗਾਇਆ ਹੈ, ਉਹ ਕਾਬਿਲ-ਏ ਤਾਰੀਫ ਹੈ। ਗਾਣੇ ਦਾ ਵੀਡੀਓ ਵੀ ਦਿਲ ਨੂੰ ਛੂਹ ਲੈਣ ਵਾਲਾ ਹੈ।

ਫ਼ਿਲਮ ‘ਚ ਰਣਵੀਰ ਦੇ ਔਪੋਜ਼ਿਟ ਪਹਿਲੀ ਵਾਰ ਆਲੀਆ ਭੱਟ ਨਜ਼ਰ ਆਵੇਗੀ। ‘ਗਲੀ ਬੁਆਏ’ ‘ਚ ਰਣਵੀਰ ਨੇ ਰੈਪਰ ਦਾ ਰੋਲ ਕੀਤਾ ਹੈ ਜਿਸ ਦੀ ਕਹਾਣੀ ਅਸਲ ਜ਼ਿੰਗਦੀ ‘ਤੇ ਅਧਾਰਤ ਹੈ। ਜ਼ੋਯਾ ਅਖ਼ਤਰ ਦੀ ਡਾਇਰੈਕਸ਼ਨ ‘ਚ ਬਣੀ ‘ਗਲੀ ਬੁਆਏ’ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।