ਵਿਕਰੀ ਘਟਣ ਮਗਰੋਂ ਐਪਲ ਦੀਆਂ ਖੁੱਲ੍ਹੀਆਂ ਅੱਖਾਂ, ਧਮਾਕੇਦਾਰ ਡਿਸਕਾਉਂਟ ਨਾਲ ਵੱਡਾ ਐਲਾਨ
ਵਿਕਰੀ ਘਟਣ ਮਗਰੋਂ ਐਪਲ ਦੀਆਂ ਖੁੱਲ੍ਹੀਆਂ ਅੱਖਾਂ, ਧਮਾਕੇਦਾਰ ਡਿਸਕਾਉਂਟ ਨਾਲ ਵੱਡਾ ਐਲਾਨ

ਐਪਲ ਨੇ ਸਾਲ 2018 ‘ਚ iPhone XS, iPhone XS Max  ਤੇ iPhone XR ਨੂੰ ਲੌਂਚ ਕੀਤਾ ਸੀ। ਇਸ ਦੇ ਨਾਲ ਐਪਲ ਨੇ ਆਪਣੇ ਕਈ ਮਾਡਲਸ ਨੂੰ ਬੰਦ ਵੀ ਕਰ ਦਿੱਤਾ। ਇਸ ਮਗਰੋਂ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਆਈਫੋਨ X, iPhone 6s, iPhone 6s Plus ਤੇ iPhone SE ਨੂੰ ਨਹੀਂ ਵੇਚੇਗੀ।

ਯਾਦ ਰਹੇ ਇਸ ਸਾਲ ਭਾਰਤ ਵਿੱਚ ਵਿਕਰੀ ਘਟਣ ਕਰਕੇ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਗਰੋਂ ਕੰਪਨੀ ਨੇ ਆਪਣੀ ਰਣਨੀਤੀ ਬਦਲੀ ਹੈ। ਕੰਪਨੀ ਨੇ ਆਈਫੋਨ ਐਕਸ ਨੂੰ ਨਵੰਬਰ ਤੇ ਆਈਫੋਨ ਐਸਈ ਨੂੰ ਹੁਣ ਫੇਰ ਤੋਂ ਵੇਚਣਾ ਸ਼ੁਰੂ ਕੀਤਾ ਹੈ।

ਜੀ ਹਾਂ ਕੰਪਨੀ ਆਪਣਾ ਆਈਫੋਨ ਐਸਈ ਮਾਡਲ ਵਾਪਸ ਲੈ ਕੇ ਆ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਫੋਨ ਭਾਰੀ ਡਿਸਕਾਉਂਟ ਨਾਲ ਮਿਲ ਰਿਹਾ ਹੈ। ਆਈਫੋਨ SE ਦੇ 32 ਜੀਬੀ ਸਟੋਰਜ ਵੈਰੀਅੰਟ ਦੀ ਕੀਮਤ 17,800 ਰੁਪਏ ਤੇ 128 ਜੀਬੀ ਸਟੋਰੇਜ ਦੀ ਕੀਮਤ 21,300 ਰੁਪਏ ਹੈ।

ਕੰਪਨੀ ਨੇ ਇਹ ਫੋਨ ਮਾਰਚ 2016 ‘ਚ ਲੌਂਚ ਕੀਤਾ ਸੀ। ਹੁਣ ਇਹ ਫੋਨ ਭਾਰਤ ‘ਚ ਸਭ ਤੋਂ ਘੱਟ ਕੀਮਤ ਯਾਨੀ ਸਿਰਫ 16,999 ਰੁਪਏ ‘ਤੇ ਮਿਲ ਰਿਹਾ ਹੈ। ਇਸ ਦਾ ਡਿਸਪਲੇ 4 ਇੰਚ ਦਾ ਹੈ। ਫੋਨ ‘ਚ 12 ਮੈਗਾਪਿਕਸਲ ਕੈਮਰਾ, ਟੱਚ ਆਈਡੀ ਦੇ ਨਾਲ ਫੋਨ iOS 12  ‘ਤੇ  ਕੰਮ ਕਰਦਾ ਹੈ। ਫੋਨ ਦੀ ਬੈਟਰੀ 1624mAh ਦੀ ਹੈ।