ਜਲਦ ਸ਼ੁਰੂ ਹੋਵੇਗੀ ‘ਦਬੰਗ-3’ ਦੀ ਸ਼ੂਟਿੰਗ, ਸੋਨਾਕਸ਼ੀ ਨੇ ਕਹਿ ਵੱਡੀ ਗੱਲ
ਜਲਦ ਸ਼ੁਰੂ ਹੋਵੇਗੀ ‘ਦਬੰਗ-3’ ਦੀ ਸ਼ੂਟਿੰਗ, ਸੋਨਾਕਸ਼ੀ ਨੇ ਕਹਿ ਵੱਡੀ ਗੱਲ

ਮੁੰਬਈ: ਸਲਮਾਨ ਖ਼ਾਨ, ਅਰਬਾਜ਼ ਖ਼ਾਨ ਅਤੇ ਸੋਨਾਕਸ਼ੀ ਸਿਨ੍ਹਾ ਦੀ ‘ਦਬੰਗ’ ਫ੍ਰੈਂਚਾਈਜ਼ੀ ਦੀ ਤੀਜੀ ਫ਼ਿਲਮ ‘ਦਬੰਗ-3’ ਦੀ ਸ਼ੁਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਹੀ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਸ ਦੇ ਲਈ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਆਪਣਾ ਘਰ ‘ਚ ਵਾਪਸੀ ਕਰਨ ਜਿਹਾ ਹੀ ਹੈ।

ਸੋਨਾ ਨੇ ਸ਼ਨੀਵਾਰ ਨੂੰ ਕਰੋਮ ਪਿਕਚਰਸ ਦੀ 15 ਵੀਂ ਐਨਵਰਸਰੀ ਅਤੇ ਫ਼ਿਲਮ ‘ਬਧਾਈ ਹੋ’ ਦੀ ਸਕਸੈਸ ਪਾਰਟੀ ਮੌਕੇ ਮੀਡੀਆ ਨਾਲ ਗੱਲ ਕੀਤੀ। ਉਸ ਨੇ ਫ਼ਿਲਮ ਦੀ ਸ਼ੂਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ, “’ਦਬੰਗ-3’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਮੈਂ ਉਤਸ਼ਾਹਿਤ ਹਾਂ। ‘ਦਬੰਗ’ ਅੇਤ ‘ਦਬੰਗ-2’ ਤੋਂ ਬਾਅਦ ਅਸੀਂ ਕਾਫੀ ਲੰਬਾ ਬ੍ਰੈਕ ਲਿਆ। ਹੁਣ ਅਸੀਂ ‘ਦਬੰਗ-3’ ਦੀ ਸ਼ੂਟਿੰਗ ਕਰਾਂਗੇ”।

‘ਦਬੰਗ-3’ ਦਾ ਪ੍ਰੋਡਕਸ਼ਨ ਅਰਬਾਜ਼ ਖ਼ਾਨ ਅਤੇ ਡਾਇਰੈਕਸ਼ਨ ਪ੍ਰਭੁਦੇਵਾ ਕਰ ਰਹੇ ਹਨ।