ਘਰ ‘ਚ ਇਸ ਤਰ੍ਹਾਂ ਬਣਾਓ ਪੀਜ਼ਾ
ਘਰ ‘ਚ ਇਸ ਤਰ੍ਹਾਂ ਬਣਾਓ ਪੀਜ਼ਾ

ਪੀਜ਼ਾ ਦੇਖਦੇ ਹੀ ਬੱਚਿਆਂ ਅਤੇ ਵੱਡਿਆਂ ਦੋਹਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ, ਪਰ ਬਾਜ਼ਾਰ ‘ਚ ਮਿਲਣ ਵਾਲਾ ਪੀਜ਼ਾ ਸਿਹਤ ਲਈ ਵਧੀਆ ਨਹੀਂ ਹੁੰਦਾ। ਅਜਿਹੇ ‘ਚ ਤੁਸੀਂ ਘਰ ‘ਚ ਵੀ ਪੀਜ਼ਾ ਬਣਾ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਡੇ ਲਈ ਪੀਜ਼ਾ ਰੈਸਿਪੀ ਲੈ ਕੇ ਆਏ ਹਾਂ ਜੋ ਬਣਾਉਣ ‘ਚ ਬੇਹੱਦ ਆਸਾਨ ਹੈ।
ਸਮੱਗਰੀ
ਪੀਜ਼ਾ ਬੇਸ-1
ਟਮਾਟਰ ਕੈਚਅੱਪ-100 ਮਿਲੀਲੀਟਰ
ਟਮਾਟਰ-1 (ਕੱਟਿਆ ਹੋਇਆ)
ਪਿਆਜ਼-2 (ਕੱਟੇ ਹਏ)
ਚਿੱਲੀ ਫ਼ਲੇਕਸ-1 ਚਮਚ
ਚੀਜ਼-100 ਗ੍ਰਾਮ
ਮਸ਼ਰੂਮਜ਼-4 (ਕੱਟੇ ਹੋਏ)
ਹਰੀ ਸ਼ਿਮਲਾ ਮਿਰਚ-1/2 (ਕੱਟੀ ਹੋਈ)
ਅਜਵਾਇਣ-1 ਚਮਚ
ਮੋਜ਼ੇਰੈਲਾ-1/2 ਕੱਪ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਊਲ ‘ਚ ਮੋਜ਼ੇਰੈਲਾ ਚੀਜ਼ ਨੂੰ ਕੱਦੂਕਸ ਕਰ ਕੇ ਵੱਖਰਾ ਰੱਖ ਲਓ। ਫ਼ਿਰ ਪੀਜ਼ਾ ਬੇਸ ‘ਤੇ ਟਮੈਟੋ ਕੈਚਅੱਪ ਨੂੰ ਚੰਗੀ ਤਰ੍ਹਾਂ ਨਾਲ ਲਗਾ ਕੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਪਾਓ। ਪੀਜ਼ਾ ਬੇਸ ਦੇ ਉੱਪਰ ਮੋਜ਼ੇਰੈਲਾ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਫੈਲਾਓ। ਫਿਰ ਪੀਜ਼ਾ ਬੇਸ ਨੂੰ ਬੇਕਿੰਗ ਟ੍ਰੇਅ ‘ਚ ਰੱਖ ਕੇ ਅਵਨ ‘ਚ 250 ਡਿਗਰੀ ਸੈਲਸੀਅਸ ‘ਤੇ 10 ਮਿੰਟ ਲਈ ਬੇਕ ਕਰੋ।
ਤੁਹਾਡਾ ਪੀਜ਼ਾ ਬਣ ਕੇ ਤਿਆਰ ਹੈ। ਇਸ ਨੂੰ ਅਜਵਾਇਣ ਅਤੇ ਚਿੱਲੀ ਫ਼ਲੇਕਸ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ॥