ਨੋਕੀਆ ਦੇ ਫੋਨ ਦੀ ਕੀਮਤ ‘ਚ 1500 ਰੁਪਏ ਕਟੌਤੀ, ਜਾਣੋ ਨਵੀਆਂ ਕੀਮਤਾਂ
ਨੋਕੀਆ ਦੇ ਫੋਨ ਦੀ ਕੀਮਤ ‘ਚ 1500 ਰੁਪਏ ਕਟੌਤੀ, ਜਾਣੋ ਨਵੀਆਂ ਕੀਮਤਾਂ

HMD ਗਲੋਬਲ ਨੇ ਪਿਛਲੇ ਸਾਲ ਅਕਤੂਬਰ ‘ਚ Nokia 3.1 Plus ਨੂੰ ਆਫਲਾਈਨ ਰਿਟੇਲਰਜ਼ ਲਈ Nokia 5.1 Plus ਤੋਂ ਜ਼ਿਆਦਾ ਕੀਮਤ ‘ਚ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਸ ਦੀਆਂ ਕੀਮਤਾਂ ‘ਚ 1500 ਰੁਪਏ ਦੀ ਕਮੀ ਕੀਤੀ ਹੈ। ਇਸ ਤੋਂ ਬਾਅਦ ਫੋਨ ਦੀ ਕੀਮਤ Nokia 5.1 Plus ਦੀ ਤਰ੍ਹਾਂ 9,999 ਰਹਿ ਗਈ ਹੈ।

ਭਾਰਤ ‘ਚ ਕੰਪਨੀ ਨੇ ਇਹ ਫੋਨ 11,499 ਰੁਪਏ ‘ਚ ਲੌਂਚ ਕੀਤਾ ਸੀ। ਨੋਕੀਆ ਨੇ ਆਪਣੇ ਆਨਲਾਈਨ ਸਟੋਰ ‘ਤੇ Nokia 3.1 Plus  ਦੀ ਕੀਮਤ ਨੂੰ ਅਪਡੇਟ ਨਹੀਂ ਕੀਤਾ, ਜਦੋਂਕਿ ਫਲਿਪਕਾਰਟ ਉੱਤੇ ਐਮਜ਼ੋਨ ਨੇ ਨਵੀਆਂ ਕੀਮਤਾਂ ਨੂੰ ਅਪਡੇਟ ਕਰ ਦਿੱਤਾ ਹੈ।

ਜੇਕਰ ਫੋਨ ਦੀ ਸਪੇਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਫੋਨ ਗਾਹਕਾਂ ਨੂੰ ਦੋ ਕਲਰ ਬਲੂ ਤੇ ਬਾਲਟਿਕ ‘ਚ ਮਿਲਦਾ ਹੈ। ਇਸ ਦਾ ਡਿਸਪਲੇ 6 ਇੰਚ ਦਾ ਹੈ। ਇਸ ਦੇ ਨਾਲ ਹੀ ਫੋਨ ‘ਚ 3ਜੀਬੀ ਰੈਮ ਤੇ 32 ਜੀਬੀ ਸਟੋਰੇਜ਼ ਨਾਲ ਆਕਟਾ-ਕੋਰ ਮੀਡੀਆ ਟੇਕ Helio P22 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਮੈਮਰੀ ਨੂੰ 400 ਜੀਬੀ ਤਕ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।ਇਸ ਡਿਵਾਈਸ ਦੇ ਬੈਕ ‘ਚ ਡਿਊਲ ਕੈਮਰਾ ਸੇਟਅੱਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਫੋਨ ਨੂੰ ਸੈਲਫੀ ਕੈਮਰਾ 8 ਮੈਗਾਪਿਕਸਲ ਦਿੱਤਾ ਗਿਆ ਹੈ।

Nokia 3.1 Plus ਦੀ ਬੈਟਰੀ 3,500mAh ਦੀ ਹੈ ਤੇ ਇਹ ਫੋਨ ਐਂਡ੍ਰਾਈਡ 8.0 ਓਰੀਓ ‘ਤੇ ਕੰਮ ਕਰਦਾ ਹੈ। ਇਸ ਡਿਵਾਈਸ ‘ਚ ਯੂਜ਼ਰਸ ਨੂੰ ਫੇਸ ਅਨਲੌਕ ਨਹੀਂ ਮਿਲਦਾ।