ਨਾਰੀਅਲ ਦਾ ਹਲਵਾ
ਨਾਰੀਅਲ ਦਾ ਹਲਵਾ

ਸਮੱਗਰੀ
1 ਕੱਪ ਪੀਸਿਆ ਨਾਰੀਅਲ
1/4 ਕੱਪ ਕਾਜੂ
1/4ਕੱਪ ਬਦਾਮ
1/2ਕੱਪ ਖੰਡ
1/2 ਕੱਪ ਪਾਣੀ
ਥੌੜਾ ਜਿਹਾ ਕੇਸਰ 5 ਚਮਚ ਦੁੱਧ ਵਿੱਚ ਭਿੱਜਿਆ ਹੋਇਆ
4 ਚਮਚ ਘਿਓ
ਵਿਧੀ
1. ਸਭ ਤੋਂ ਪਹਿਲਾਂ ਗਰਮ ਪਾਣੀ ਵਿੱਚ ਕਾਜੂ ਅਤੇ ਬਦਾਮ ਕੁਝ ਦੇਰ ਲਈ ਭਿਗੋ ਕੇ ਰੱਖੋ,ਜਿਸ ਨਾਲ ਬਦਾਮਾਂ ਦੇ ਛਿਲਕੇ ਨਿਕਲ ਜਾਣ ਅਤੇ ਕਾਜੂ ਮੁਲਾਇਮ  ਹੋ ਜਾਣ ।
2. ਫ਼ਿਰ ਕਾਜੂ,ਬਾਦਾਮ ਅਤੇ ਘਿਸੇ ਹੇਏ ਨਾਰਿਅਲ ਨੂੰ ਥੌੜਾ ਪਾਣੀ ਮਿਲਾ ਕੇ ਪੇਸਟ ਬਣਾ ਲਓ।
3. ਹੁਣ ਇਕ ਕੜਾਈ ਵਿੱਚ ਖੰਡ ਅਤੇ ਪਾਣੀ ਮਿਲਾ ਕੇ ਧੀਮੀ ਅੱਗ ‘ਤੇ ਲਗਾਤਾਰ ਚਲਾਉਂਦੇ ਹੋਏ ਪਕਾਓ।
4. ਜਦ ਇਹ ਘੋਲ ਗਾੜਾ ਹੋ ਜਾਵੇ ਤਾਂ ਇਸ ਵਿੱਚ ਪਿਸਿਆ ਨਾਰਿਅਲ ਅਤੇ ਕਾਜੂ ਵਾਲਾ ਪੇਸਟ ਮਿਲਾਓ।
5. ਫ਼ਿਰ ਇਸ ਵਿੱਚ ਕੇਸਰ ਵਾਲਾ ਘੋਲ ਮਿਲਾਓ ।
6. ਉਪਰੋਂ ਘਿਓ ਪਾਓ ਅਤੇ ਲਗਾਤਾਰ ਹਿਲਾਓ।
7. ਫ਼ਿਰ ਗੈਸ ਬੰਦ ਕਰ ਦਿਓ ਅਤੇ ਗਰਮਾ ਗਰਮ ਹਲਵਾ ਖਾਓ।