ਡਰਾਈ ਚਿਲੀ ਚਿਕਨ
ਡਰਾਈ ਚਿਲੀ ਚਿਕਨ

ਸਮੱਗਰੀ
500 ਗ੍ਰਾਮ – ਬੋਨਲੈਸ ਚਿਕਨ
4 ਚਮਚ -ਕਾਰਨ ਫ਼ਲੋਰ
4 -ਹਰੀਆਂ ਮਿਰਚਾਂ
4 ਚਮਚ- ਸੋਇਆ ਸੋਸ
2 ਚਮਚ- ਟਮੈਟੋ ਸੋਸ
2- ਪਿਆਜ਼
4 ਪੋਠੀਆਂ-ਲਸਣ
4- ਹਰੀ ਪਿਆਜ਼ ਦਾ ਰਸ
1- ਸ਼ਿਮਲਾ ਮਿਰਚ
2 ਚਮਚ- ਲਸਣ, ਅਦਰਕ ਦਾ ਪੇਸਟ
4 ਚਮਚ- ਓਲਿਵ ਆਇਲ
ਸੁਆਦ ਅਨੁਸਾਰ-ਲੂਣ

ਵਿਧੀ 

1 ਸਭ ਤੋਂ ਪਹਿਲਾਂ ਚਿਕਨ ਦੇ ਟੁਕੜਿਆਂ ‘ਚ ਲਸਣ ਅਦਰਕ ਦਾ ਪੇਸਟ ਅਤੇ ਲੂਣ ਪਾ ਮੈਰੀਨੇਡ ਕਰ ਲਓ।
2 ਫ਼ਿਰ ਇਕ ਕੌਲੀ ਫ਼ਲਾਰ ‘ਚ ਥੋੜਾ ਜਿਹਾ ਪਾਣੀ ਪਾਓ ਅਤੇ ਉਸ ‘ਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਓ ਅਤੇ ਚਿਕਨ ਦੇ ਟੁਕੜੇ ਇਸ ‘ਚ ਪਾ ਦਿਓ।
3 ਇਕ ਪੈਨ ‘ਚ ਤੇਲ ਗਰਮ ਕਰੋ, ਉਸ ‘ਚ ਚਿਕਨ ਨੂੰ ਫ਼ਰਾਈ ਕਰੋ।
4 ਇਕ ਪੈਨ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਚਿਕਨ ਫ਼ਰਾਈ ਕਰੋ। ਫ਼ਿਰ ਉਸ ‘ਚ ਹਰੀ ਪਿਆਜ਼ ਦਾ ਪਾਣੀ, ਸ਼ਿਮਲਾ ਮਿਰਚ ਅਤੇ ਬਚੀ ਹੋਈ ਹਰੀ ਮਿਰਚ ਇਸ ‘ਚ ਮਿਲਾਓ।
5 ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ‘ਚ ਟਮੈਟੋ ਸੋਸ ਅਤੇ ਸੋਇਆ ਸੋਸ ਪਾਓ।
6 ਫ਼ਿਰ ਇਸ ‘ਚ ਚਿਕਨ ਦੇ ਟੁਕੜੇ ਪਾ ਕੇ ਨਾਲ ਹੀ ਲੂਣ ਅਤੇ ਪਾਣੀ ਪਾ ਕੇ ਢੱਕਣ ਢੱਕ ਦਿਓ।
7 ਘੱਟ ਸੇਕ ‘ਤੇ 10 ਮਿੰਟ ਤਕ ਇਸ ਨੂੰ ਪਕਾਓ। ਉਸ ਤੋਂ ਸੇਕ ਨੂੰ ਤੇਜ਼ ਕਰ ਕੇ ਸਾਰਾ ਪਾਣੀ ਸੁੱਕਾ ਲਓ।
8 ਹੁਣ ਤੁਹਾਡਾ ਚਿਕਨ ਚਿੱਲੀ ਡਰਾਈ ਤਿਆਰ ਹੈ। ਚੁਸੀਂ ਇਸ ਨੂੰ ਫ਼ਰਾਈਡ ਰਾਈਸ ਨਾਲ ਵੀ ਪਰੋਸ ਸਕਦੇ ਹੋ।