ਕੁਝ ਦਿਨ ਸ਼ਿਮਲਾ ਜਾਣ ਤੋਂ ਬਚਿਓ, ਪਹਾੜਾਂ ’ਚ ਘੁੰਮਣ ਵਾਲਿਆਂ ਲਈ ਅਲਰਟ ਜਾਰੀ
ਕੁਝ ਦਿਨ ਸ਼ਿਮਲਾ ਜਾਣ ਤੋਂ ਬਚਿਓ, ਪਹਾੜਾਂ ’ਚ ਘੁੰਮਣ ਵਾਲਿਆਂ ਲਈ ਅਲਰਟ ਜਾਰੀ

ਸ਼ਿਮਲਾ: ਲੋਹੜੀ ਵਾਲੇ ਦਿਨ ਹਿਮਾਚਲ ਦੇ ਸ਼ਿਮਲਾ ਸਮੇਤ ਛੇ ਜ਼ਿਲ੍ਹਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਮੁੱਖ ਸੈਰ-ਸਪਾਟਾ ਸਥਾਨ ਕੁਫਰੀ, ਨਾਰਕੰਡਾ, ਮਨਾਲੀ ਤੇ ਡਲਹੌਜ਼ੀ ਵਿੱਚ ਬਰਫ਼ਬਾਰੀ ਹੋਣ ਕਰਕੇ ਸੈਲਾਨੀਆਂ ਦੀ ਗਿਣਤੀ ਵਧ ਗਈ ਹੈ। ਅਗਲੇ ਦਿਨਾਂ ਵਿੱਚ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਬਾਰਸ਼ ਹੋ ਸਕਦੀ ਹੈ। ਪਹਾੜਾਂ ਵਿੱਚ ਅੱਜ ਕੱਲ੍ਹ ’ਚ ਬਰਫ ਦੀਆਂ ਚਟਾਨਾਂ ਖਿਸਕ ਸਕਦੀਆਂ ਹਨ। ਇਸ ਲਈ ਸੈਲਾਨੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿੱਚ ਆਏ ਬਦਲਾਅ ਕਰਕੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ, ਕੁਫਰੀ ਦਾ -3 ਤੇ ਮਨਾਲੀ ਦੀ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ -1 ਸੈਲਸੀਅਸ ਡਿਗਰੀ ਨੋਟ ਕੀਤਾ ਗਿਆ।

ਮੌਸਮ ਵਿਭਾਗ ਨੇ 14-15 ਜਨਵਰੀ ਨੂੰ ਚੰਬਾ, ਕਿੰਨੌਰ, ਲਾਹੌਲ ਸਪਿਤੀ ਤੇ ਸ਼ਿਮਲਾ ਦ ਉੱਚੇ ਖੇਤਰਾਂ ਵਿੱਟ ਪਹਾੜ ਡਿੱਗਣ ਦੀ ਸੰਭਾਵਨਾ ਜਤਾਈ ਹੈ। ਇਸ ਲਈ ਸੈਲਾਨੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।