ਕੋਂਕਣੀ ਡ੍ਰਾਈ ਚਿਕਨ
ਕੋਂਕਣੀ ਡ੍ਰਾਈ ਚਿਕਨ

ਕਈ ਲੋਕਾਂ ਨੂੰ ਚਿਕਨ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਕੋਂਕਣੀ ਡ੍ਰਾਈ ਚਿਕਨ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ
– 850 ਗ੍ਰਾਮ ਚਿਕਨ
– 1 ਚੱਮਚ ਨਮਕ
– 1/2 ਚੱਮਚ ਹਲਦੀ
– 2 ਚੱਮਚ ਨਿੰਬੂ ਦਾ ਰਸ
– ਤੇਲ
– 1 ਚੱਮਚ ਖਸਖਸ
– 1 ਚੱਮਚ ਤਿਲ
– 4 ਲੌਂਗ
– 1 ਚੱਮਚ ਜ਼ੀਰਾ
– 1 ਚੱਮਚ ਸੁੱਕਾ ਧਨੀਆ
– 1 ਚੱਮਚ ਸੌਂਫ਼
– 1 ਚੱਮਚ ਮੇਥੇ
– 1 ਦਾਲਚੀਨੀ ਸਟਿਕ
– 1/2 ਚੱਮਚ ਕਾਲੀ ਮਿਰਚ
– 3 ਸੁੱਕੀਆਂ ਲਾਲ ਮਿਰਚਾਂ
– 1 ਸਟਾਰ ਇਨੀਜ਼
– ਪਿਆਜ਼
– 40 ਗ੍ਰਾਮ ਫ਼ਰੈੱਸ਼ ਨਾਰੀਅਲ
– 20 ਗ੍ਰਾਮ ਸੁੱਕਾ ਨਾਰੀਅਲ
– 1 ਚੱਮਚ ਲਾਲ ਮਿਰਚ
– 1/2 ਚੱਮਚ ਗਰਮ ਮਸਾਲਾ
– ਪਾਣੀ
ਵਿਧੀ
1. ਇੱਕ ਬਾਊਲ ‘ਚ 850 ਗ੍ਰਾਮ ਚਿਕਨ, 1 ਚੱਮਚ ਨਮਕ, 1/2 ਚੱਮਚ ਹਲਦੀ, 2 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ 1 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਗੈਸ ‘ਤੇ ਇੱਕ ਕੜ੍ਹਾਈ ਰੱਖੋ ਅਤੇ ਉਸ ‘ਚ 1 ਚੱਮਚ ਤੇਲ ਗਰਮ ਕਰ ਕੇ ਉਸ ‘ਚ 1 ਚੱਮਚ ਖਸਖਸ, 1 ਚੱਮਚ ਤਿਲ, 4 ਲੌਂਗ, 1 ਚੱਮਚ ਜ਼ੀਰਾ, 1 ਚੱਮਚ ਸੁੱਕਾ ਧਨੀਆ, 1 ਚੱਮਚ ਸੌਂਫ਼, 1 ਚੱਮਚ ਮੇਥੇ, 1 ਦਾਲਚੀਨੀ ਸਟਿਕ, 1/2 ਚੱਮਚ ਕਾਲੀ ਮਿਰਚ, 3 ਸੁੱਕੀਆਂ ਲਾਲ ਮਿਰਚਾਂ, 1 ਸਟਾਰ ਇਨੀਜ਼ (ਚੱਕਰ ਫੁਲ) ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫ਼ਿਰ ਇਸ ‘ਚ 1/2 ਚੱਮਚ ਲਸਣ ਦੇ ਟੁੱਕੜੇ ਪਾ ਕੇ ਚੰਗੀ ਤਰ੍ਹਾਂ ਸੇਕ ਲਓ।
3. ਫ਼ਿਰ ਇਸ ‘ਚ 100 ਗ੍ਰਾਮ ਪਿਆਜ਼, 40 ਗ੍ਰਾਮ ਫ਼ਰੈੱਸ਼ ਨਾਰੀਅਲ, 20 ਗ੍ਰਾਮ ਸੁੱਕਾ ਨਾਰੀਅਲ ਪਾ ਕੇ ਚੰਗੀ ਤਰ੍ਹਾਂ ਪਕਾ ਲਓ ਅਤੇ ਜਦੋਂ ਇਹ ਪੱਕ ਜਾਵੇ ਤਾਂ ਇਸ ਨੂੰ ਕਿਸੇ ਕਟੋਰੀ ‘ਚ ਕੱਢ ਕੇ ਬਲੈਂਡ ਕਰ ਲਓ।
4. ਗੈਸ ‘ਤੇ ਇੱਕ ਕੜ੍ਹਾਈ ਰੱਖੋ ਅਤੇ ਉਸ ‘ਚ 2 ਚੱਮਚ ਤੇਲ, 100 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
5. ਫ਼ਿਰ ਇਸ ‘ਚ ਮੈਰੀਨੇਟਿਡ ਚਿਕਨ ਮਿਕਸ ਕਰੋ। ਇਸ ਦੇ ਨਾਲ ਹੀ ਇਸ ‘ਚ 1 ਚੱਮਚ ਲਾਲ ਮਿਰਚ ਅਤੇ 1/2 ਚੱਮਚ ਗਰਮ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਪਕਾ ਲਓ।
6. ਫ਼ਿਰ ਇਸ ‘ਚ 3 ਚੱਮਚ ਪਾਣੀ ਪਾਓ ਅਤੇ ਢੱਕ ਕੇ 10 ਤੋਂ 12 ਮਿੰਟ ਲਈ ਕੁੱਕ ਕਰੋ।
7. 10 ਤੋਂ 12 ਮਿੰਟ ਬਾਅਦ ਢੱਕਣ ਚੱਕ ਕੇ ਚਿਕਨ ਨੂੰ ਥੋੜ੍ਹਾ ਹਿਲਾਓ ਅਤੇ ਪਹਿਲਾਂ ਤੋਂ ਬਲੈਂਡ ਕੀਤਾ ਮਿਸ਼ਰਣ ਇਸ ‘ਚ ਮਿਕਸ ਕਰੋ ਅਤੇ 3 ਚੱਮਚ ਪਾਣੀ ਪਾਓ।
8. ਇਸ ਤੋਂ ਬਾਅਦ ਇਸ ਨੂੰ 6 ਤੋਂ 8 ਮਿੰਟ ਤਕ ਕੁੱਕ ਕਰੋ।
9. ਤੁਹਾਡਾ ਕੋਂਕਣੀ ਡ੍ਰਾਈ ਚਿਕਨ ਬਣ ਕੇ ਤਿਆਰ ਹੈ। ਸਰਵ ਕਰੋ।