ਸਿੱਧੂ ਦੀ ਦਿੱਲੀ ਵਾਲੇ ਬੌਸ ਨਾਲ ਮੀਟਿੰਗ
ਸਿੱਧੂ ਦੀ ਦਿੱਲੀ ਵਾਲੇ ਬੌਸ ਨਾਲ ਮੀਟਿੰਗ

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅੱਜ ਆਪਣੇ ਦਿੱਲੀ ਵਾਲੇ ਬੌਸ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਟਵੀਟ ਕਰਕੇ ਸਿੱਧੂ ਨੇ ਦੋਵਾਂ ਦਾ ਧੰਨਵਾਦ ਕੀਤਾ।

ਸਿੱਧੂ ਦੀ ਰਾਹੁਲ ਗਾਂਧੀ ਨਾਲ ਕਾਫੀ ਨੇੜਤਾ ਹੈ। ਪਿਛਲੇ ਸਮੇਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੌਜ ਦਾ ਕੈਪਟਨ ਤੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਅਸਲ ਕੈਪਟਨ ਕਹਿ ਕੇ ਵਿਵਾਦ ਛੇੜ ਲਿਆ ਸੀ। ਬਾਅਦ ਵਿੱਚ ਉਨ੍ਹਾਂ ਕੈਪਟਨ ਨੂੰ ਮਿਲ ਕੇ ਮਾਮਲਾ ਸ਼ਾਂਤ ਕਰ ਲਿਆ ਸੀ।

ਸਿੱਧੂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਸੀ। ਉਨ੍ਹਾਂ ਦੀਆਂ ਰੈਲੀਆਂ ਦਾ ਖੂਬ ਜਾਦੂ ਚੱਲਿਆ ਤੇ ਜਿਨ੍ਹਾਂ ਸੀਟਾਂ ਵਿੱਚ ਗਏ ਉੱਥੇ ਜਿੱਤ ਨਸੀਬ ਹੋਈ। ਇਸ ਨਾਲ ਸਿੱਧੂ ਦਾ ਕਾਂਗਰਸ ਵਿੱਚ ਕੱਦ ਵੱਡਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।