ਫ਼ੈਟ ਵਾਲਾ ਭੋਜਨ ਹੈ ਲਿਵਰ ਲਈ ਖ਼ਤਰਨਾਕ
ਫ਼ੈਟ ਵਾਲਾ ਭੋਜਨ ਹੈ ਲਿਵਰ ਲਈ ਖ਼ਤਰਨਾਕ

ਜ਼ਿਆਦਾ ਫ਼ੈਟ ਵਾਲੇ ਅਤੇ ਕੋਲੈਸਟਰੋਲ ਵਾਲੇ ਭੋਜਨ ਨਾਲ ਲਿਵਰ ਦੀ ਗੰਭੀਰ ਬੀਮਾਰੀ ਹੋ ਸਕਦੀ ਹੈ। ਇੱਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਜ਼ਿਆਦਾ ਫ਼ੈਟ ਯੁਕਤ ਅਤੇ ਕੋਲੈਸਟਰੋਲ ਵਾਲੇ ਭੋਜਨ ਨਾਲ ਇਮਿਊਨ ਸਿਸਟਮ ‘ਚ ਕੁੱਝ ਅਜਿਹੇ ਬਦਲਾਅ ਆ ਸਕਦੇ ਹਨ ਜਿਨ੍ਹਾਂ ਨਾਲ ਨੌਨ-ਐਲਕੋਹੌਲਿਕ ਸਟੈਥੋਹੈਪੇਟਾਈਟਸ (NASH) ਬੀਮਾਰੀ ਹੋ ਸਕਦੀ ਹੈ।
ਇਸ ਬੀਮਾਰੀ ਨਾਲ ਲਿਵਰ ‘ਚ ਸੋਜ਼ਿਸ਼ ਆ ਜਾਂਦੀ ਹੈ। ਆਮਤੌਰ ‘ਤੇ ਇਹ ਬੀਮਾਰੀ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਜ਼ਿਆਦਾ ਸ਼ਰਾਬ ਪੀਂਦੇ ਹਨ, ਪਰ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਘੱਟ ਸ਼ਰਾਬ ਪੀਣ ਅਤੇ ਬਿਲਕੁਲ ਨਾ ਪੀਣ ਵਾਲਿਆਂ ਨੂੰ ਵੀ ਇਹ ਬੀਮਾਰੀ ਹੋ ਸਕਦੀ ਹੈ। ਨੌਨ-ਐਲਕੋਹਲਿਕ ਸਟੈਥੋਹੈਪੇਟਾਈਟਸ ਅੱਗੇ ਚੱਲ ਕੇ ਲਿਵਰ ਸਿਰੋਸਿਸ ਜਾਂ ਲਿਵਰ ਕੈਂਸਰ ‘ਚ ਬਦਲ ਸਕਦਾ ਹੈ ਜਿਸ ਦਾ ਅਜੇ ਕੋਈ ਇਲਾਜ ਨਹੀਂ।