ਸ਼ੂਗਰ ਲੈਵਲ ਕੰਟਰੋਲ ਕਰਨ ਲਈ ਅਪਨਾਓ ਇਹ ਨੁਸਖ਼ੇ
ਸ਼ੂਗਰ ਲੈਵਲ ਕੰਟਰੋਲ ਕਰਨ ਲਈ ਅਪਨਾਓ ਇਹ ਨੁਸਖ਼ੇ

ਸ਼ੂਗਰ ਲੈਵਲ ਦਾ ਵਧਣਾ ਜਾਂ ਘੱਟ ਹੋਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸ਼ੂਗਰ ਲੈਵਲ ਅਨਕੰਟਰੋਲ ਹੋਣ ‘ਤੇ ਸ਼ਰੀਰ ਦੇ ਕਈ ਅੰਗ ਡੈਮੇਜ ਹੋ ਸਕਦੇ ਹਨ। ਇਸ ਲਈ ਸ਼ਰੀਰ ‘ਚ ਸ਼ੂਗਰ ਲੈਵਲ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਆਸਾਨੀ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਕਰ ਸਕਦੇ ਹੋ।
ਅਲਸੀ ਦੇ ਬੀਜ – ਅਲਸੀ ਦੇ ਬੀਜਾਂ ‘ਚ ਭਾਰੀ ਮਾਤਰਾ ‘ਚ ਫ਼ਾਈਬਰ ਹੁੰਦੇ ਹਨ ਜੋ ਸ਼ਰੀਰ ਦੀ ਸ਼ੂਗਰ ਅਤੇ ਫ਼ੈਟ ਨੂੰ ਐਬਜ਼ੌਰਬ ਕਰਨ ‘ਚ ਮਦਦ ਕਰਦੇ ਹਨ। ਰੋਜ਼ ਸਵੇਰੇ ਇੱਕ ਚੱਮਚ ਅਲਸੀ ਦੇ ਬੀਜ ਚਬਾਓ ਅਤੇ ਫ਼ਿਰ ਇੱਕ ਗ਼ਿਲਾਸ ਪਾਣੀ ਪੀਓ।
ਨਿੰਮ ਦੀਆਂ ਪੱਤੀਆਂ – ਨਿੰਮ ਦੀਆਂ ਪੱਤੀਆਂ ਸ਼ਰੀਰ ‘ਚ ਇਨਸੁਲਿਨ ਦੀ ਮਾਤਰਾ ਨੂੰ ਵਧਾ ਕੇ ਸ਼ੂਗਰ ਕੰਟਰੋਲ ਕਰਨ ‘ਚ ਮਦਦ ਕਰਦੀਆਂ ਹਨ। ਸਵੇਰੇ ਇੱਕ ਗ਼ਿਲਾਸ ਪਾਣੀ ‘ਚ ਅੱਠ ਨਿੰਮ ਦੀਆਂ ਪੱਤੀਆਂ ਉਬਾਲ ਕੇ ਛਾਣ ਲਓ। ਇਸ ਪਾਣੀ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਆਂਵਲਾ – ਵਾਇਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਆਂਵਲੇ ਦਾ ਸੇਵਨ ਪੈਨਕ੍ਰਿਆਜ਼ ਦੇ ਕਾਰਜ ਨੂੰ ਬਿਹਤਰ ਬਣਾਉਂਦਾ ਹੈ ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਸਵੇਰੇ ਇੱਕ ਕੱਪ ਪਾਣੀ ‘ਚ ਦੋ ਚੱਮਚ ਆਂਵਲੇ ਦਾ ਰਸ ਪਾ ਕੇ ਪੀਓ।
ਮੇਥੀ ਦੇ ਦਾਣੇ – ਮੇਥੀ ‘ਚ ਹਾਇਪੋਗਲਾਇਮਿਕ ਪ੍ਰੌਪਰਟੀਜ਼ ਹੁੰਦੀਆਂ ਹਨ ਜੋ ਬੌਡੀ ‘ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰ ਕੇ ਬਲੱਡ ਸ਼ੂਗਰ ਲੈਵਲ ਨੂੰ ਘਟਾਉਣ ‘ਚ ਮਦਦ ਕਰਦੀ ਹੈ। ਰਾਤਭਰ ਇੱਕ ਚੱਮਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਸਵੇਰੇ ਖ਼ਾਲੀ ਪੇਟ ਉਸ ਪਾਣੀ ਦਾ ਸੇਵਨ ਕਰੋ।
ਕੜ੍ਹੀ ਪੱਤੇ – ਕੜ੍ਹੀ ਪੱਤਿਆਂ ‘ਚ ਐਂਟੀ-ਬਾਇਓਟਿਕ ਪ੍ਰੌਪਰਟੀਜ਼ ਹੁੰਦੀਆਂ ਹਨ ਜਿਨ੍ਹਾਂ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦੀ ਹੈ। ਸ਼ੂਗਰ ਕੰਟਰੋਲ ‘ਚ ਕਰਨ ਲਈ ਰੋਜ਼ ਕੜ੍ਹੀ ਪੱਤੇ ਦੇ 8-9 ਪੱਤੇ ਚਬਾਓ। ਡਾਇਬਟੀਜ਼ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦੇ ਹਨ।
ਅਮਰੂਦ – ਅਮਰੂਦ ‘ਚ ਵਾਇਟਾਮਿਨ ਸੀ ਅਤੇ ਫ਼ਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਲਈ ਰੋਜ਼ਾਨਾ ਇੱਕ ਅਮਰੂਦ ਦਾ ਸੇਵਨ ਸ਼ਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਕਰਦਾ ਹੈ।
ਜਾਮਣ – ਜਾਮਣ ਬੌਡੀ ‘ਚ ਸਟਾਰਚ ਨੂੰ ਸ਼ੂਗਰ ‘ਚ ਕਨਵਰਟ ਹੋਣ ਤੋਂ ਰੋਕ ਕੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਲਈ ਰੋਜ਼ਾਨਾ ਖ਼ਾਲੀ ਪੇਟ 5-6 ਜਾਮਣ ਦਾ ਸੇਵਨ ਜ਼ਰੂਰ ਕਰੋ।
ਭਿੰਡੀ – ਭਿੰਡੀ ‘ਚ ਪਾਏ ਜਾਣ ਵਾਲੇ ਫ਼ਾਈਟੋਸਟੇਰੋਲਜ਼ ਤੱਤ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਕੇ ਡਾਇਬਟੀਜ਼ ਰੋਗੀਆਂ ਨੂੰ ਰਾਹਤ ਦਿੰਦੇ ਹਨ। ਭਿੰਡੀ ਨੂੰ ਕੱਟ ਕੇ ਰਾਤਭਰ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ ‘ਚ ਰਹੇਗੀ।
ਸੂਰਜਵੰਸ਼ੀ ਡੱਬੀ